
Service chiefs pay tribute to Lance Naik Hanumanthappa Koppad in New Delhi on Thursday. PTI
Tribune News Service
New Delhi, February 11
Siachen braveheart Lance Naik Hanumanthappa passed away at the Army’s Research and Referral Hospital here today because of multiple-organ dysfunction after a three-day battle for life. He was rescued from the avalanche-hit Siachen glacier on February 8.“Lance Naik Hanumanthappa is no more. He breathed his last at 11.45 am,” a senior Army official said. The cremation will take place at Hubli in Karnataka tomorrow. The 33-year-old soldier of the 19th Battalion of Madras Regiment is survived by his wife Mahadevi Ashok Bilebal and a two-year-old daughter, Netra Koppad. A resident of Betadur village in Dharwad district of Karnataka, he had joined the Army 13 years ago. Hanumanthappa along with nine other Armymen, none of whom survived, were buried under the avalanche that hit the 19,600-ft high Sonam Post on February 3. He was found alive, but with serious complications on February 8. In Delhi, Prime Minister Narendra Modi, Defence Minister Manohar Parrikar, Army Chief General Dalbir Singh Suhag and Congress vice-president Rahul Gandhi were among those who paid homage to the soldier. “He leaves us sad & devastated. RIP Lance Naik Hanumanthappa. The soldier in you remains immortal. Proud that martyrs like you served India,” the Prime Minister tweeted.“In his life and his passing, Lance Naik Hanumanthappa has shown the world the meaning of perseverance & courage,” wrote Rahul Gandhi on Twitter.Dubbed ‘miracle man’, Hanamanthappa’s condition had deteriorated yesterday. “His circulatory shock is now refractory to all drugs in maximum permissible doses and his kidneys remained non-functional,” a health bulletin released by the Army earlier in the day had said. His pneumonia had worsened and the blood-clotting disorder showed no signs of reversal despite blood component support.
ਸੂਰਬੀਰ ਹਨਮਨਥੱਪਾ ਮੌਤ ਤੋਂ ਜੰਗ ਹਾਰਿਆ
ਸਿਆਚਿਨ ਵਿੱਚ ਸੰਘਰਸ਼ ਦੀ ਗਾਥਾ ਦਾ ਉਦਾਸ ਅੰਤ
ਨਵੀਂ ਦਿੱਲੀ, 11 ਫਰਵਰੀ
ਸਿਆਚਿਨ ’ਚ ਬਰਫ਼ ਹੇਠਾਂ ਛੇ ਦਿਨਾਂ ਤਕ ਦਬੇ ਰਹੇ ਸੂਰਬੀਰ ਲਾਂਸ ਨਾਇਕ ਹਨਮਨਥੱਪਾ ਕੋਪਾਡ (33) ਦਾ ਅੱਜ ਦੇਹਾਂਤ ਹੋ ਗਿਆ। ਸਿਆਚਿਨ ਗਲੇਸ਼ੀਅਰ ’ਚ 19,600 ਫੁੱਟ ਦੀ ਉਚਾਈ ’ਤੇ ਬਣੀ ਚੌਕੀ ਬਰਫ਼ੀਲੇ ਤੂਫ਼ਾਨ ’ਚ ਤਬਾਹ ਹੋ ਗਈ ਸੀ ਅਤੇ ਉਸ ਸਮੇਤ 10 ਜਵਾਨ ਕਈ ਫੁੱਟ ਹੇਠਾਂ ਬਰਫ਼ ’ਚ ਦਬ ਗਏ ਸਨ। ਲਾਂਸ ਨਾਇਕ ਹਨਮਨਥੱਪਾ ਨੂੰ ਛੇ ਦਿਨਾਂ ਬਾਅਦ ਜਿਉਂਦਾ ਕੱਢ ਲਿਆ ਗਿਆ ਸੀ ਪਰ ਉਹ ਬੇਸੁਰਤ ਸੀ ਅਤੇ ਉਸ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਸੈਨਾ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਲਾਂਸ ਨਾਇਕ ਹਨਮਨਥੱਪਾ ਨੇ ਅੱਜ ਸਵੇਰੇ ਪੌਣੇ 12 ਵਜੇ ਅੰਤਮ ਸਾਹ ਲਏ। ਆਰਮੀ ਰਿਸਰਚ ਐਂਡ ਰੈਫਰਲ ਹਸਪਤਾਲ ’ਚ ਜੀਵਨ ਲਈ ਸੰਘਰਸ਼ ਕਰ ਰਹੇ ਹਨਮਨਥੱਪਾ ਦੀ ਸਿਹਤਯਾਬੀ ਲਈ ਦੁਆਵਾਂ ਮੰਗੀਆਂ ਜਾ ਰਹੀਆਂ ਸਨ।
ਲਾਂਸ ਨਾਇਕ ਹਨਮਨਥੱਪਾ ਕੋਪਾਡ ਮਦਰਾਸ ਰੈਜੀਮੈਂਟ ਦੀ 19ਵੀ ਬਟਾਲੀਅਨ ’ਚ ਤਾਇਨਾਤ ਸੀ। ਪਰਿਵਾਰ ’ਚ ਪਤਨੀ ਮਹਾਦੇਵੀ ਅਸ਼ੋਕ ਬਿਲੇਬਲ ਅਤੇ ਦੋ ਸਾਲ ਦੀ ਬੱਚੀ ਨੇਤਰਾ ਕੋਪਾਡ ਰਹਿ ਗਏ ਹਨ। ਕਰਨਾਟਕ ਦੇ ਧਾਰਵਾਡ਼ ਜ਼ਿਲ੍ਹੇ ਦੇ ਪਿੰਡ ਬੇਤਾਦੂਰ ਦਾ ਵਸਨੀਕ ਕੋਪਾਡ 13 ਸਾਲ ਪਹਿਲਾਂ ਫ਼ੌਜ ’ਚ ਸ਼ਾਮਲ ਹੋਇਆ ਸੀ।
ਉਸ ਦੇ ਦੇਹਾਂਤ ਦੀ ਖ਼ਬਰ ਜਿਵੇਂ ਹੀ ਆਈ ਤਾਂ ਪੂਰੇ ਮੁਲਕ ’ਚ ਸੋਗ ਦਾ ਮਾਹੌਲ ਬਣ ਗਿਆ। ਉਸ ਦੇ ਪਿੰਡ ’ਚ ਲੋਕ ਸਡ਼ਕਾਂ ’ਤੇ ਆ ਗਏ ਅਤੇ ਭੁੱਬਾਂ ਮਾਰ ਕੇ ਰੋ ਪਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਪ੍ਰਣਬ ਮੁਖਰਜੀ, ਰੱਖਿਅਾ ਮੰਤਰੀ ਮਨੋਹਰ ਪਰੀਕਰ ਅਤੇ ਥਲ ਸੈਨਾ ਮੁਖੀ ਜਨਰਲ ਦਲਬੀਰ ਸੁਹਾਗ ਸਮੇਤ ਹੋਰ ਆਗੂਆਂ ਨੇ ਲਾਂਸ ਨਾਇਕ ਦੇ ਦੇਹਾਂਤ ’ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਸ ਅੰਦਰਲਾ ਜਵਾਨ ਹਮੇਸ਼ਾ ਅਮਰ ਰਹੇਗਾ। ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਸਾਨੂੰ ਮਾਣ ਹੈ ਕਿ ਤੁਹਾਡੇ ਵਰਗੇ ਸ਼ਹੀਦਾਂ ਨੇ ਭਾਰਤ ਦੀ ਸੇਵਾ ਕੀਤੀ। ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਚੋਣ ਰੈਲੀ ਦੌਰਾਨ ਦੋ ਮਿੰਟ ਦਾ ਮੌਣ ਰੱਖ ਕੇ ਬਹਾਦਰ ਜਵਾਨ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦਿੱਲੀ ’ਚ ਕਰਨਾਟਕ ਭਵਨ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਹਨਮਨਥੱਪਾ ਦੇ ਪਰਿਵਾਰ ਨੂੰ ਹਰਸੰਭਵ ਸਹਾਇਤਾ ਮੁਹੱਈਆ ਕਰਾਏ ਅਤੇ ਉਨ੍ਹਾਂ ਨੂੰ ਸੂਬੇ ’ਚ ਲਿਆਉਣ ਲਈ ਵਿਸ਼ੇਸ਼ ਉਡਾਣ ਦੇ ਪ੍ਰਬੰਧ ਕੀਤੇ ਜਾਣ।
-ਪੀਟੀਆਈ
ਜੱਦੀ ਪਿੰਡ ਵਿੱਚ ਅੱਜ ਹੋਏਗਾ ਸਸਕਾਰ
ਬੰਗਲੌਰ: ਲਾਂਸ ਨਾਇਕ ਹਨਮਨਥੱਪਾ ਕੋਪਾਡ ਦਾ ਅੰਤਮ ਸਸਕਾਰ ਉਸ ਦੇ ਜੱਦੀ ਪਿੰਡ ਬੇਤਾਦੂਰ ’ਚ ਸ਼ੁੱਕਰਵਾਰ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਏਗਾ। ਉਸ ਦੀ ਦੇਹ ਨੂੰ ਸਵੇਰੇ 7 ਵਜੇ ਤੋਂ 10 ਵਜੇ ਤਕ ਨਹਿਰੂ ਗਰਾੳੂਂਡ ’ਚ ਆਮ ਲੋਕਾਂ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ। ਬਾਅਦ ’ਚ ਦੁਪਹਿਰ ਵੇਲੇ ਅੰਤਮ ਸਸਕਾਰ ਕੀਤਾ ਜਾਏਗਾ।
-ਪੀਟੀਆਈ
ਪਾਕਿਸਤਾਨ ਵੱਲੋਂ ਸਿਆਚਿਨ ਤੋਂ ਫ਼ੌਜਾਂ ਪਿੱਛੇ ਹਟਾਉਣ ਦਾ ਸੱਦਾ
ਨਵੀਂ ਦਿੱਲੀ: ਲਾਂਸ ਨਾਇਕ ਹਨਮਨਥੱਪਾ ਕੋਪਾਡ ਦੇ ਦੇਹਾਂਤ ਤੋਂ ਬਾਅਦ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁੱਲ ਬਾਸਿਤ ਨੇ ਅੱਜ ਕਿਹਾ ਹੈ ਕਿ ਸਿਆਚਿਨ ਮੁੱਦੇ ’ਤੇ ਫ਼ੌਰੀ ਮਤਾ ਲਿਆ ਕੇ ਭਾਰਤ ਅਤੇ ਪਾਕਿਸਤਾਨ ਉਥੋਂ ਫ਼ੌਜਾਂ ਹਟਾਉਣ ਲਈ ਕੋਈ ਫ਼ੈਸਲਾ ਲੈਣ ਤਾਂ ਜੋ ਬਰਫ਼ੀਲੀ ਚੋਟੀ ’ਤੇ ਹੋਰ ਜਾਨਾਂ ਅਜਾਈਂ ਨਾ ਜਾਣ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਗੱਲਬਾਤ ਕਰ ਕੇ ਸ਼ਾਂਤੀ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ।