Sanjha Morcha

PATHANKOT PROBE NIA team raids Salwinder’s house

Ravi Dhaliwal,Tribune News Service,Gurdaspur, January 21

2016_1$largeimg22_Friday_2016_010901998

A team of the National Investigation Team (NIA), probing the role of SP Salwinder Singh and his two acquaintances in the Pathankot airbase attack, raided the residences of all three here today.A senior officer said the raids were conducted after a lie-detector test was done on Salwinder Singh. He said all three were not being treated as “witnesses” but were being looked at as “accused”.The 24-member NIA team divided itself into four groups and started conducting searches around 6 am at the Civil Lines residence of Salwinder, Rori Mohalla house of cook Madan Gopal and the Onkar Nagar residence of Rajesh Verma. Around 10.30 am, a separate team raided and sealed Verma’s shop at Kazanchia Mohalla in the busy Sadar Bazaar.The raids were still on at the time of filing of the report. A search was also conducted at the SP’s Amritsar residence.Sources claimed the team members were looking for documents regarding assets accumulated by the three in the recent past. They said the search was necessitated because the statements of all three did not match when they were questioned together.SSP Gurpreet Singh Toor confirmed that the team had asked the Gurdaspur police to provide security. He said the investigators shared no information with the state police.Salwinder Singh had on Tuesday undergone a lie detector test in connection with the probe. He is at present posted as Assistant Commandant, 75th Punjab Armed Police, Jalandhar, after being shunted out as SP (Headquarters), Gurdaspur, following a departmental inquiry.

9e6408ed-5ee2-4e1a-b13e-fbd2766566d0 0e2eaa56-79ea-45e5-bf8e-f8c0a7650418 62376

ਸਲਵਿੰਦਰ ਦੇ ਦੋਸਤ ਵੀ ਜਾਂਚ ਦੇ ਘੇਰੇ ’ਚ

Posted On January – 21 – 2016

ਨਵੀਂ ਦਿੱਲੀ/ਅੰਮ੍ਰਿਤਸਰ, 21 ਜਨਵਰੀ

ਪਠਾਨਕੋਟ ੲੇਅਰਬੇਸ ’ਤੇ ਅਤਿਵਾਦੀ ਹਮਲੇ ਦੀ ਜਾਂਚ ਕਰਨ ਵਾਲੀ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਅੱਜ ਪੰਜਾਬ ਪੁਲੀਸ ਦੇ ਐਸਪੀ ਸਲਵਿੰਦਰ ਸਿੰਘ ਤੇ ੳੁਸ ਦੇ ਦੋਸਤਾਂ ਦੇ ਘਰਾਂ ਤੇ ਦਫ਼ਤਰਾਂ ਸਣੇ ਪੰਜ ਥਾਵਾਂ ’ਤੇ ਛਾਪੇ ਮਾਰੇ। ਸੂਤਰਾਂ ਨੇ ਦੱਸਿਆ ਕਿ ਐਨਆਈਏ ਨੇ ਐਸਪੀ ਦੇ ਅੰਮ੍ਰਿਤਸਰ ਤੇ ਗੁਰਦਾਸਪੁਰ ਸਥਿਤ ਘਰਾਂ ਦੀ ਤਲਾਸ਼ੀ ਲਈ।
ਅੈਸਪੀ ਦੇ ਗੁਰਦਾਸਪੁਰ ਸਥਿਤ ਦਫ਼ਤਰ ਅਤੇ ਉਸ ਦੇ ਜੌਹਰੀ ਮਿੱਤਰ ਰਾਜੇਸ਼ ਵਰਮਾ ਦੇ ਘਰ ਦੀ ਵੀ ਤਲਾਸ਼ੀ ਲਈ। ਅਤਿਵਾਦੀਆਂ ਨੇ ਕਥਿਤ ਤੌਰ ’ਤੇ ਐਸਪੀ, ਵਰਮਾ ਤੇ ਇਕ ਰਸੋਈਏ ਮਦਨ ਗੋਪਾਲ ਨੂੰ ਅਗਵਾ ਕਰ ਲਿਆ ਸੀ ਤੇ ਵਰਮਾ ਦਾ ਗਲ ਵੱਢਣ ਦੀ ਕੋਸ਼ਿਸ਼ ਕੀਤੀ ਸੀ। ਐਨਆਈੲੇ ਨੇ ਰਸੋਈਏ, ਐਸਪੀ ਦੀ ਮਹਿਲਾ ਮਿੱਤਰ ਤੇ ਜੌਹਰੀ ਦੇ ਘਰਾਂ ’ਤੇ ਵੀ ਛਾਪੇ ਮਾਰੇ। ਦਿੱਲੀ ਵਿੱਚ ਏਜੰਸੀ ਵੱਲੋਂ ਕਈ ਦਿਨਾਂ ਤੱਕ ਪੁੱਛ-ਪਡ਼ਤਾਲ ਕਰਨ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਕਿਹਾ ਕਿ ਐਨਆਈਏ ਨੇ ਪੁਲੀਸ ਦੀ ਮਦਦ ਮੰਗੀ ਸੀ, ਜੋ ਉਸ ਨੂੰ ਦਿੱਤੀ ਗਈ। ਐਨਆਈਏ ਦੇ ਅਧਿਕਾਰੀਆਂ ਨਾਲ ਪੁਲੀਸ ਦੀ ਇਕ ਟੀਮ ਅੰਮ੍ਰਿਤਸਰ ਵਿਚਲੇ ਜੈ ਸਿੰਘ ਚੌਕ ਵਿੱਚ ਸਥਿਤ ਸਲਵਿੰਦਰ ਸਿੰਘ ਦੇ ਘਰ ਗਈ, ਜਿਥੇ ਤਲਾਸ਼ੀ ਲਈ ਗਈ। ਐਸਪੀ ਦਾ ਬੀਤੇ ਦਿਨ ਦਿੱਲੀ ਵਿੱਚ ਝੂਠ ਫਡ਼ਨ ਵਾਲੀ ਮਸ਼ੀਨ ਨਾਲ ਟੈਸਟ ਵੀ ਕੀਤਾ ਗਿਆ ਸੀ। ਇਸ ਅਧਿਕਾਰੀ ਨੂੰ ਆਚਰਨ ਟੈਸਟ ਵਿੱਚੋਂ ਵੀ ਲੰਘਣਾ ਪਵੇਗਾ। ਸਲਵਿੰਦਰ ਸਿੰਘ ਨੂੰ ਗੁਰਦਾਸਪੁਰ ਦੇ ਐਸਪੀ ਦੇ ਅਹੁਦੇ ਤੋਂ ਹਟਾ ਕੇ 75ਵੀਂ ਪੀਏਪੀ ਬਟਾਲੀਅਨ ਦਾ ਸਹਾਇਕ ਕਮਾਂਡੈਂਟ ਨਿਯੁਕਤ ਕੀਤਾ ਗਿਆ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਇਸ ਪੁਲੀਸ ਅਧਿਕਾਰੀ ਨੂੰ ਛੇਤੀ ਹੀ ਮਨੋਵਿਗਿਆਨੀਆਂ ਦੇ ਪੈਨਲ ਸਾਹਮਣੇ ਪੇਸ਼ ਕੀਤਾ ਜਾਵੇਗਾ ਜੋ ਉਸ ਦੇ ਆਚਰਨ ਦਾ ਵਿਸ਼ਲੇਸ਼ਨ ਕਰਨ ਦੇ ਨਾਲ-ਨਾਲ ਮਨੋਵਿਗਿਆਨਕ ਤੌਰ ’ਤੇ ਵੀ ਪਰਖ ਕਰੇਗਾ। ਇਸ ਤੋਂ ਬਾਅਦ ਉਸ ਦੇ ਵਿਅਕਤੀਤਵ ਬਾਰੇ ਇਕ ਰਿਪੋਰਟ ਤਿਆਰ ਕੀਤੀ ਜਾਵੇਗੀ। ਐਨਆਈਏ ਇਸ ਪੁਲੀਸ ਅਧਿਕਾਰੀ ਤੋਂ ਪੁੱਛ-ਪਡ਼ਤਾਲ ਕਰਕੇ ਉਸ ਘਟਨਾਕ੍ਰਮ ਦਾ ਵਿਸ਼ਲੇਸ਼ਨ ਕਰ ਰਹੀ ਹੈ ਕਿ 31 ਦਸੰਬਰ ਤੇ 1 ਜਨਵਰੀ ਦੀ ਦਰਮਿਆਨੀ ਰਾਤ ਨੂੰ ਕਥਿਤ ਤੌਰ ’ਤੇ ਅਗਵਾ ਕੀਤੇ ਜਾਣ ਬਾਅਦ ਕੀ ਕੀ ਹੋਇਆ। ਸਲਵਿੰਦਰ ਸਿੰਘ ਨੇ ਉਸ ਸਮੇਂ ਘੇਰੇ ਵਿੱਚ ਆ ਗਿਆ ਸੀ ਜਦੋਂ ਉਸ ਨੇ ਕਿਹਾ ਸੀ ਕਿ ਉਸ ਨੂੰ ਤੇ ਰਸੋਈਏ ਨੂੰ ਅਗਵਾ ਕਰਨ ਬਾਅਦ ਛੱਡ ਦਿੱਤਾ ਗਿਆ ਸੀ, ਜਦ ਕਿ ਉਸ ਦੇ ਇਕ ਮਿੱਤਰ ਰਾਜੇਸ਼ ਵਰਮਾ ਨੂੰ ਅਤਿਵਾਦੀ ਜ਼ਖ਼ਮੀ ਕਰਕੇ ਛੱਡ ਗਏ ਸਨ। ਇਸ ਅਧਿਕਾਰੀ ਨੇ ਇਹ ਵੀ ਕਿਹਾ ਕਿ ਉਹ ਆਮ ਤੌਰ ’ਤੇ ਦਰਗਾਹ ਜਾਂਦਾ ਹੈ ਜਦ ਕਿ ਦਰਗਾਹ ਦੇ ਸੇਵਾਦਾਰ ਦਾ ਕਹਿਣਾ ਹੈ ਕਿ ਇਹ ਸੱਚ ਨਹੀਂ ਹੈ।          -ਪੀਟੀਆਈ

ਬਮਿਆਲ ਸਰਹੱਦ ’ਤੇ ਬੀਐਸਐਫ ਨੇ ਘੁਸਪੈਠੀਆ ਮਾਰਿਆ
ਪਠਾਨਕੋਟ (ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ): ਇਥੇ ਭਾਰਤ-ਪਾਕਿਸਤਾਨ ਸਰਹੱਦ ’ਤੇ ਬੀਐਸਐਫ ਨੇ ਬਮਿਆਲ ਸੈਕਟਰ ਦੇ ਤਾਸ਼ ਪੱੱਤਣ ’ਤੇ ਇਕ ਸ਼ੱਕੀ ਵਿਅਕਤੀ ਨੂੰ ਮਾਰ ਦਿੱਤਾ। ਅੱਜ ਸਵੇਰੇ ਕਰੀਬ 6.40 ਵਜੇ ਧੁੰਦ ਦਾ ਫਾਇਦਾ ਚੁੱਕ ਕੇ  ਤਿੰਨ ਸ਼ੱਕੀ ਵਿਅਕਤੀਆਂ ਵੱਲੋਂ ਭਾਰਤ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ  ਜਾ ਰਹੀ ਸੀ। ਇਨ੍ਹਾਂ ਵਿੱਚੋਂ ਇਕ ਨੇ ਜਿਵੇਂ ਹੀ ਭਾਰਤ ਵਿੱਚ ਘੁਸਪੈਠ ਕੀਤੀ ਤਾਂ ਗਸ਼ਤ ਕਰ ਰਹੇ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਕਰਕੇ ੳੁਸ ਨੂੰ ਮਾਰ ਮੁਕਾਇਆ, ਜਦਕਿ ਬਾਕੀ ਦੋ ਵਾਪਸ ਦੌੜਨ ਵਿੱਚ ਸਫ਼ਲ ਹੋ ਗਏ। ਇਸ ਤੋਂ ਬਾਅਦ ਪਾਕਿਸਤਾਨ ਦੇ ਅਧਿਕਾਰੀਆਂ ਨਾਲ ਫਲੈਗ ਮੀਟਿੰਗ ਕੀਤੀ ਗਈ ਪਰ ਉਨ੍ਹਾਂ ਲਾਸ਼ ਦੀ ਪਛਾਣ ਕਰਨ ਤੋਂ ਮਨ੍ਹਾਂ ਕਰ ਦਿੱਤਾ। ਅਖ਼ਰੀ ਰਿਪੋਰਟਾਂ ਮਿਲਣ ਤੱਕ ਲਾਸ਼ ਦੀ ਪਛਾਣ ਨਹੀਂ ਸੀ ਹੋਈ। ਆਈਜੀ  ਅਨਿਲ ਪਾਲੀਵਾਲ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਤਲਾਸ਼ੀ ਅਭਿਆਨ ਜਾਰੀ ਹੈ।