Sanjha Morcha

Maharana Pratap chair for Punjabi varsity

Maharana Pratap chair for Punjabi varsity
UT Administrator VP Singh Badnore addresses a state-level function organised to celebrate the 477th birth anniversary of legendary Rajput warrior and ruler Maharana Pratap. A Tribune photo

Our Correspondent

Mohali, June 3

A chair in the name of Maharana Pratap will be set up by the Punjab Government at Punjabi University, Patiala.This was stated by Governor VP Singh Badnore while addressing a state-level function organised to celebrate the 477th birth anniversary of the legendary Rajput warrior and ruler, Maharana Pratap.The Governor said that higher level of academic work and research could be executed and encouraged on the philosophy and values of Maharana Pratap. With the setting up of the Maharana Pratap chair, there would be a healthy exchange of thoughts among academicians, especially historians from Punjab and Rajasthan, he added.Terming Maharana Pratap as a true patriot who initiated the first war of Independence, the Governor said that even today he lived in our hearts because he had showed us the way to protect the motherland. Maharana Pratap had gained respect and honour as an epitome of valour, heroism, pride, patriotism and the spirit of independence, said Badnore. He said Rajasthan and Punjab shared a close proximity besides a rich cultural and social ethos.Speaker of the Punjab Vidhan Sabha Rana KP Singh said Maharana Pratap not only gave a tough fight to the Mughals but also guarded the religious faith, especially during that struggle. He emerged as an inspirational force for future generations.Among those who addressed the gathering were the president, All-India Pratap Sewa Sangh, Rao Manohar Singh Krishnavat, social activist Ashok Singh, Rana Harinder Singh, President, All-India Kashtriya Maha Sabha, and MLA Balbir Singh Sidhu.

ਪੰਜਾਬੀ ’ਵਰਸਿਟੀ ਵਿੱਚ ਹੋਵੇਗੀ ਮਹਾਰਾਣਾ ਪ੍ਰਤਾਪ ਚੇਅਰ ਸਥਾਪਤ

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 3 ਜੂਨ    

ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਰਾਜ ਪੱਧਰੀ ਸਮਾਗਮ ਵਿੱਚ ਮਹਾਰਾਣਾ ਪ੍ਰਤਾਪ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ।
ਪੰਜਾਬ ਸਰਕਾਰ ਵੱਲੋਂ ਰਾਜਪੂਤ ਯੋਧਾ ਅਤੇ ਕੁਸ਼ਲ ਰਣਨੀਤੀਕਾਰ ਮਹਾਰਾਣਾ ਪ੍ਰਤਾਪ ਦੇ 477ਵੇਂ ਜਨਮ ਦਿਵਸ ਸਬੰਧੀ ਅੱਜ ਲਾਂਡਰਾਂ ਨੇੜੇ ਮੁਹਾਲੀ ਦੇ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਮੈਰਿਜ ਪੈਲੇਸ ਵਿੱਚ ਰਾਜ ਪੱਧਰੀ ਸਮਾਗਮ ਕੀਤਾ ਗਿਆ। ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਨੇ ਸਮਾਗਮ ਦੀ ਪ੍ਰਧਾਨਗੀ ਕਰਨੀ ਸੀ, ਗੈਰਹਾਜ਼ਰ ਰਹੇ। ਇਸ ਕਾਰਨ ਸਮਾਗਮ ਦੀ ਪ੍ਰਧਾਨਗੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੀਤੀ।
ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਐਲਾਨ ਕੀਤਾ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਮਹਾਰਾਣਾ ਪ੍ਰਤਾਪ ਦੇ ਨਾਂ ’ਤੇ ਚੇਅਰ ਸਥਾਪਤ ਕੀਤੀ ਜਾਵੇਗੀ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਹਰੀ ਝੰਡੀ ਦੇ ਚੁੱਕੇ ਹਨ। ਇਸ ਫ਼ੈਸਲੇ ਨਾਲ ਮਹਾਰਾਣਾ ਪ੍ਰਤਾਪ ਦੇ ਜੀਵਨ ਫ਼ਲਸਫ਼ੇ ’ਤੇ ਆਧਾਰਿਤ ਖੋਜਾਂ ਨੂੰ ਬੜ੍ਹਾਵਾ ਮਿਲੇਗਾ। ਮਹਾਰਾਣਾ ਪ੍ਰਤਾਪ ਚੇਅਰ ਸਥਾਪਤ ਹੋਣ ਨਾਲ ਇਤਿਹਾਸਕ ਖੋਜ ਕੰਮਾਂ ਲਈ ਪੰਜਾਬ ਦੇ ਪ੍ਰੋਫੈਸਰ ਰਾਜਸਥਾਨ ਜਾ ਸਕਣਗੇ ਅਤੇ ਰਾਜਸਥਾਨ ਤੋਂ ਪ੍ਰੋਫੈਸਰ ਪੰਜਾਬ ਆ ਸਕਣਗੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਨੇ ਸਾਮਰਾਜੀ ਤਾਕਤਾਂ ਨਾਲ ਟੱਕਰ ਲੈ ਕੇ ਦੇਸ਼ ਦੀ ਆਜ਼ਾਦੀ ਦਾ ਮੁੱਢ ਬੰਨ੍ਹਿਆ ਅਤੇ ਉਸ ਵੇਲੇ ਪ੍ਰਚੱਲਿਤ ਗੁਲਾਮ ਬਣਾਏ ਜਾਣ ਦੀ ਪ੍ਰਥਾ ਨੂੰ ਠੱਲ੍ਹ ਪਾ ਕੇ ਮਨੁੱਖੀ ਅਧਿਕਾਰਾਂ ਦੀ ਰਾਖੀ ਕੀਤੀ। ਉਨ੍ਹਾਂ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹੈ।
ਸਮਾਗਮ ਨੂੰ ਮੁਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ, ਰਾਜਸਥਾਨ ਦੇ ਸਮਾਜ ਸੇਵੀ ਅਸ਼ੋਕ ਸਿੰਘ, ਆਲ ਇੰਡੀਆ ਪ੍ਰਤਾਪ ਸੇਵਾ ਸੰਘ ਰਾਜਸਥਾਨ ਦੇ ਪ੍ਰਧਾਨ ਰਾਓ ਮਨੋਹਰ ਸਿੰਘ ਕ੍ਰਿਸ਼ਨਾਵੱਤ ਅਤੇ ਆਲ ਇੰਡੀਆ ਕਸ਼ੱਤਰੀਆ ਮਹਾਂਸਭਾ ਪੰਜਾਬ ਦੇ ਪ੍ਰਧਾਨ ਰਾਣਾ ਹਰਿੰਦਰ ਸਿੰਘ ਨੇ ਸੰਬੋਧਨ ਕੀਤਾ। ਸਰਕਾਰੀ ਕਾਲਜ ਡੇਰਾਬਸੀ ਦੀ ਪ੍ਰੋਫੈਸਰ ਸੁਮਿਤਾ ਕਟੌਚ ਅਤੇ ਗੌਰਮਿੰਟ ਕਾਲਜ ਮੁਹਾਲੀ ਦੇ ਪ੍ਰੋਫੈਸਰ ਕੁਲਵਿੰਦਰ ਕੌਰ ਨੇ ਮਹਾਰਾਣਾ ਪ੍ਰਤਾਪ ਦੇ ਜੀਵਨ ਬਾਰੇ ਚਾਨਣਾ ਪਾਇਆ। ਇਸ ਮੌਕੇ ਲੋਕ ਗਾਇਕ ਮੁਹੰਮਦ ਸਦੀਕ ਅਤੇ ਬੀਬਾ ਸੁਖਜੀਤ ਕੌਰ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।