Sanjha Morcha

Ex GoG Dist Pathankot Honored Gen TS Shergill PVSM at Crystal Palace Pathankot

A special felicitation ceremony was organized by the erstwhile GOG District Pathankot at the Royal Palace at Half The Well in which Lt General Shergill was the special guest. Brigadier Prahlad Singh, Former District Head GOG honoured him with a saropa

Brigadier  Prahalad  Singh  said that it was The General Sahib who along with Captain Amarinder Singh, the former Chief Minister, had implemented the GOG scheme which yielded excellent  results and honoured the former soldiers for their good performance. It was with the help of the GOG that the benefits of government schemes started reaching the approved beneficiaries and succeeded to a great extent in preventing market manipulation. The present government has given a free hand to the dishonest by scrapping the GOG scheme. As a drama, the CM has sent his health minister to jail, but the other dishonest minister is saving Fauja Singh. In the end, The General thanked the Brigadier Prahlad  and his GOG team. Karnail R K Salaria, Captain Baldev Singh, Captain Prithvi Raj, Sham Singh, Karan Singh, Subhash Singh, Trilok Singh, Nirmal Singh, Kartar Chand, Subedar Major Kulwant Singh, Sikander Singh, Ashok Kumar, Prahlad Singh, Baldev Singh, Sardari Lal, Ajit Pal, Gian Chand, Om Singh Dadwal, Vinod Kumar and all the GOGs of the district were present on the occasion.

ਪੂਰਵ ਜੀ ਓ ਜੀ ਜ਼ਿਲਾ ਪਠਾਨਕੋਟ ਨੇ ਜਨਰਲ ਟੀ ਐੱਸ ਸ਼ੇਰਗਿੱਲ ਪੂਰਵ ਸੀਨੀਅਰ vice ਚੇਅਰਮੈਨ ਜੀ ਓ ਜੀ ਨੂੰ ਕੀਤਾ ਸਨਮਾਨਿਤ

ਪੂਰਵ ਜੀ ਓ ਜੀ ਜ਼ਿਲਾ ਪਠਾਨਕੋਟ ਵਲੋਂ ਇਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਜੋਜਨ ਅੱਧੇ ਖੂਹ ਵਿਖੇ Royal Palace ਵਿਚ ਕੀਤਾ ਗਯਾ ਜਿਸ ਵਿਚ ਜਨਰਲ ਸ਼ੇਰਗਿੱਲ ਸਾਹਿਬ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ. ਬ੍ਰਿਗੇਡੀਅਰ ਪ੍ਰਹਲਾਦ ਸਿੰਘ, ਪੂਰਵ ਜ਼ਿਲਾ ਮੁਖੀ ਜੀ ਓ ਜੀ ਨੇ ਜਨਰਲ ਸਾਹਿਬ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ. ਬ੍ਰਿਗੇਡੀਅਰ ਸਾਹਿਬ ਨੇ ਕਿਹਾ ਕਿ ਜਨਰਲ ਸਾਹਿਬ ਨੇ ਹੀ ਕਪਤਾਨ ਅਮਰਿੰਦਰ ਸਿੰਘ ਪੂਰਵ ਮੁੱਖਮੰਤਰੀ ਨਾਲ ਮਿਲ ਕੇ ਜੀ ਓ ਜੀ ਸਕੀਮ ਲਾਗੂ ਕੇਤੀ ਸੀ ਜਿਸ ਦੇ ਬਹੁਤ ਅੱਛੇ ਨਤੀਜੇ ਮਿਲੇ ਅਤੇ ਪੂਰਵ ਸੈਨਿਕਾਂ ਨੂੰ ਅੱਛੀ ਕਾਰਗੁਜਾਰੀ ਵਾਸਤੇ ਸਨਮਾਨਿਤ ਕੀਤਾ. ਜੀ ਓ ਜੀ ਦੀ ਬਦੋਲਤ ਹੀ ਸਰਕਾਰੀ ਸਕੀਮਾਂ ਦਾ ਲਾਭ ਮੰਜ਼ੂਰਸੁਧਾ ਲਾਭਪਾਤਰੀਆਂ ਤਕ ਪਹੁੰਚਣ ਲੱਗਾ ਅਤੇ ਚੋਰ ਬਾਜ਼ਾਰੀ ਹੇਰਾ ਫੇਰੀ ਨੂੰ ਰੋਕਣ ਵਿਚ ਕਾਫੀ ਹੱਦ ਤਕ ਕਾਮਜਾਬ ਹੋਏ. ਮੌਜੂਦਾ ਸਰਕਾਰ ਨੇ ਜੀ ਓ ਜੀ ਸਕੀਮ ਨੂੰ ਰੱਦ ਕਰਕੇ ਬੇਈਮਾਨਾਂ ਨੂੰ ਖੁਲ ਦੇ ਦਿੱਤੀ ਹੈ. ਡਰਾਮੇ ਦੇ ਤੌਰ ਤੇ ਆਪਣੇ ਸਿਹਤ ਮੰਤਰੀ ਨੂੰ ਤਾਂ ਜੇਲ ਭੇਜਿਆ ਪਰ ਦੂਜੇ ਬੇਈਮਾਨ ਮੰਤਰੀ ਫੌਜਾ ਸਿੰਘ ਨੂੰ ਬਚਾ ਰਹੀ ਹੈ. ਆਖਿਰ ਵਿਚ ਜਨਰਲ ਸਾਹਿਬ ਨੇ ਬ੍ਰਿਗੇਡੀਅਰ ਸਾਹਿਬ ਅਤੇ ਓਹਨਾ ਦੀ ਜੀ ਓ ਜੀ ਟੀਮ ਦਾ ਧੰਨਵਾਦ ਕੀਤਾ. ਮੌਕੇ ਤੇ ਕਰਨੈਲ ਆਰ ਕੇ ਸਲਾਰੀਆ, ਕੈਪਟਨ ਬਲਦੇਵ ਸਿੰਘ, ਕੈਪਟਨ ਪ੍ਰਿਥਵੀ ਰਾਜ, ਸ਼ਾਮ ਸਿੰਘ, ਕਰਨ ਸਿੰਘ, ਸੁਭਾਸ਼ ਸਿੰਘ, ਤ੍ਰਿਲੋਕ singh, ਨਿਰਮਲ singh, ਕਰਤਾਰ ਚੰਦ, ਸੂਬੇਦਾਰ ਮੇਜਰ ਕੁਲਵੰਤ ਸਿੰਘ, ਸਿਕੰਦਰ ਸਿੰਘ, ਅਸ਼ੋਕ ਕੁਮਾਰ, ਪ੍ਰਹਲਾਦ ਸਿੰਘ, ਬਲਦੇਵ ਸਿੰਘ, ਸਰਦਾਰੀ ਲਾਲ, ਅਜੀਤ ਪਾਲ, ਗਿਆਨ ਚੰਦ, ਓਮ ਸਿੰਘ ਡਡਵਾਲ, ਵਿਨੋਦ ਕੁਮਾਰ ਸਮੇਤ ਜ਼ਿਲੇ ਦੇ ਸਾਰੇ ਜੀ ਓ ਜੀ ਸ਼ਾਮਿਲ ਹੋਏ.