ਪਠਾਨਕੋਟ ’ਚ ਫੌਜ ਨੇ ਪੰਜਾਬ ਪੁਲੀਸ ਦੇ ਸਿਪਾਹੀਆਂ ਨੂੰ ਬੰਦੀ ਬਣਾ ਕੇ ਕੰਟਟਿਆ ਕਿਉਂ ਸੀ। ਐਸ.ਐਸ.ਪੀ. ਨੇ ਕਿਵੇਂ ਦਖਲ ਦੇ ਕੇ ਆਪਣੇ ਸਿਪਾਹੀਆਂ ਨੂੰ ਬੜੀ ਮੁਸ਼ਕਿਲ ਨਾਲ ਛੁਡਾਇਹਆ ਸੀ।
ਭਾਰਤੀ ਸੈਨਾ ਦੇ ਬ੍ਰਿਗੇਡੀਅਰ ਕੇ.ਐਸ. ਕਾਹਲੋਂ ਨੇ ਸਾਂਝੇ ਕੀਤੇ ਬੜੇ ਹੀ ਰੌਚਕ ਕਿੱਸੇ। ਭਾਰਤੀ ਸੈਨਾ ਅਤੇ ਸੂਬਿਆਂ ਦੀ ਪੁਲੀਸ ਦਰਮਿਆਨ ਤਾਲਮੇਲ ਕਿਉਂ ਤੇ ਕਿਵੇਂ ਜ਼ਰੂਰੀ ਹੁੰਦਾ ਹੈ। ਸੈਨਾ ਤੇ ਪੁਲੀਸ ਦਰਮਿਆਨ ਟਕਰਾਅ ਦੇ ਕਿਵੇਂ ਭਿਆਨਕ ਸਿੱਟੇ ਨਿੱਕਲਦੇ ਹਨ। ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ।
ਜੰਮੂ ਕਸ਼ਮੀਰ ਦੇ ਪੂੰਛ ਇਲਾਕੇ ’ਚ ਐਸ.ਪੀ. ਅਤੇ ਪਰਿਵਾਰ ਦੀ ਜਾਨ ਫੌਜ ਨੇ ਕਿਵੇਂ ਬਚਾਈ ਸੀ। ਰਾਂਚੀ ’ਚ ਸੰਸਦ ਮੈਂਬਰ ਦੇ ਘਰ ਨੂੰ ਅੱਗ ਲਾਉਣ ਆ ਰਹੇ ਹਜ਼ੂਮ ਨੂੰ ਦੇਖਕੇ ਜਦੋਂ ਸਥਾਨਕ ਪੁਲੀਸ ਦੌੜ ਗਈ ਤਾਂ ਕੇ.ਐਸ. ਕਾਹਲੋਂ ਦੀ ਅਗਵਾਈ ਹੇਠ ਫੌਜ ਨੇ ਸਥਿਤੀ ਨੂੰ ਕਿਵੇਂ ਸੰਭਾਲਿਆ।
ਫੌਜ ਦੇ ਜਵਾਨਾਂ ਇੱਥੋਂ ਤੱਕ ਕਿ ਅਫ਼ਸਰਾਂ ਨਾਲ ਪੁਲੀਸ ਸਮੇਤ ਪੰਜਾਬ ਸਰਕਾਰ ਦੇ ਵਿਭਾਗ ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਹਨ।
ਪ੍ਰਤਾਪ ਸਿੰਘ ਕੈਰੋਂ ਦੇ ਨਿਰਦੇਸ਼ਾਂ ’ਤੇ ਗੁਰਦਾਸਪੁਰ ’ਚ ਇੱਕ ਫੌਜੀ ਅਫ਼ਸਰ ’ਤੇ ਮਕਾਨ ’ਤੇ ਪੁਲੀਸ ਨੇ ਕਿਵੇਂ ਕਬਜ਼ਾ ਛੁਡਵਾਇਆ ਸੀ।