Sanjha Morcha

ARMY & POLICE CLASH : COL BATH ASSAULT: EX-PROF HARBINDER SINGH BATTI

TIME TO HUMANISE POLICE FORCE FROM BUTCHARY APPROACH DUE TO POLITICIAN

ਪੰਜਾਬ ਸੂਬੇ ਦੇ ਪੁਲੀਸ ਰਾਜ ਵਿੱਚ ਤਬਦੀਲ ਹੋਣ ਅਤੇ ਪੁਲੀਸ ਦੇ ਵਹਿਸ਼ੀ ਕਾਰਨਾਮਿਆਂ ਬਾਰੇ ਪੰਜਾਬੀ ਯੂਨੀਵਰਸਿਟੀ ਦੇ ਸੇਵਾ ਮੁਕਤ ਪ੍ਰੋ. ਹਰਵਿੰਦਰ ਸਿੰਘ ਭੱਟੀ ਦਾ ਸਟੀਕ ਵਿਸ਼ਲੇਸ਼ਣ
ਪਟਿਆਲਾ ’ਚ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਵੱਲੋਂ ਭਾਰਤੀ ਸੈਨਾ ਦੇ ਇੱਕ ਕਰਨਲ ਦੀ ਕੁੱਟਮਾਰ, ਦਾ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ।

ਭਾਰਤੀ ਸੈਨਾ ਦੇ ਇੱਕ ਕਰਨਲ ਦੀ ਪਤਨੀ ਬੀਬੀ ਜਸਵਿੰਦਰ ਕੌਰ ਬਾਠ ਲਗਾਤਾਰ ਸੰਘਰਸ਼ ਕਰਦੀ ਦਿਖਾਈ ਦੇ ਰਹੀ ਹੈ। ਉਹ ਸੂਬੇ ਦੇ ਰਾਜਪਾਲ ਗੁਲਾਬ ਚੰਦ ਅਤੇ ਮੀਡੀਆ ਨੂੰ ਰੂ ਬਰੂ ਹੋ ਰਹੇ ਨੇ। ਸਵਾਲ ਇਹ ਉਠਦਾ ਹੈ ਕਿ ਜੇਕਰ ਭਾਰਤੀ ਸੈਨਾ ਦੇ ਇੱਕ ਕਰਨਲ ਦਾ ਪਰਿਵਾਰ ਇਸ ਤਰ੍ਹਾਂ ਇਨਸਾਫ਼ ਲਈ ਸੜਕਾਂ ’ਤੇ ਨਿੱਕਲਣ ਲਈ ਮਜ਼ਬੂਰ ਹੈ ਤਾਂ ਆਮ ਬੰਦੇ ਨਾਲ ਕੀ ਹੁੰਦਾ ਹੋਵੇਗਾ।

ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਵਾਰਪੀਆਂ ਸਨ ਚੰਡੀਗੜ੍ਹ ’ਚ ਇੱਕ ਫੌਜੀ ਅਫ਼ਸਰ ’ਤੇ ਤਸ਼ੱਦਦ ਕੀਤਾ ਸੀ ਤ ਸੁਮੇਧ ਸੈਣੀ ਨੂੰ ਚੰਡੀਗੜ੍ਹ ਦੇ ਐਸ.ਐਸ.ਪੀ. ਵਜੋਂ ਤਬਦੀਲ ਕਰ ਦਿੱਤਾ ਗਿਾ ਸੀ। ਅਤਿਵਾਦ ਵੇਲੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭੈਣੀ ਬਾਸਰਕੇ ਦੇ ਵਾਸੀ ਬਲਦੇਵ ਸਿੰਘ ਜੋ ਕਿ 5 ਸਿੱਖ ਰੈਜੀਮੈਂਟ ਦਾ ਸਿਪਾਹੀ ਸੀ ਨੂੰ ਝੂਠੇ ਪੁਲੀਸ ਮੁਕਾਬਲੇ ’ਚ ਮਾਰਨ ਦੇ ਦੋਸ਼ ਲੱਗੇ ਸਨ। ਪਾਉਂਟਾ ਸਾਹਿਬ ’ਚ ਪੁਲੀਸ ਨੇ ਇੱਕ ਫੌਜੀ ਅਫ਼ਸਰ ’ਤੇ ਤਸ਼ੱਦਦ ਕੀਤਾ ਤੇ ਪੁਲੀਸ ਜਾਂ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਫੌਜੀਆਂ ਨੇ ਪੁਲੀਸ ਨੂੰ ਕੁਟਾਪਾ ਚਾੜ੍ਹ ਦਿੱਤਾ ਸੀ। ਦਿੱਲੀ ’ਚ ਵਕੀਲ ਹੀ ਪੁਲੀਸ ਨੂੰ ਪੈ ਨਿੱਕਲੇ ਸਨ।

ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਕਦੇ ਤਤਕਾਲੀ ਡੀ.ਜੀ.ਪੀ. ਕੇ.ਪੀ.ਐਸ. ਗਿੱਲ ਕੋਲ ਪੁਲੀਸ ਦੇ ਜ਼ੁਲਮ ਦੀ ਗੱਲ ਕਰਦੇ ਤਾਂ ਗਿੱਲ ਵੱਲੋਂ ਦਲੀਲ ਦਿੱਤੀ ਜਾਂਦੀ ਸੀ ਕਿ ਜੋ ਅਫ਼ਸਰ ਲੜਾਈ ਲੜ ਰਿਹਾ ਹੈ ਭਾਵ ਲੋਕਾਂ ਨੂੰ ਮਾਰ ਰਿਹਾ ਹੈ ਉਸ ਨੂੰ ਬੇਕਸੂਰਾਂ ਦੀ ਲੁੱਟ ਮਾਰ ਤੇ ਤਸ਼ੱਦਦ ਵੀ ਮੁਆਫ਼। ਇਹੀ ਹਾਲ ਇਸ ਵੇਲੇ ਬਣਿਆ ਹੋਇਆ ਹੈ। ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀ ਕਰਨਲ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਬਚਾਉਣ ਲਈ ਗਿੱਲ ਵਾਲੀਆਂ ਦਲੀਲਾਂ ਦੇ ਰਹੇ ਹਨ।

ਪੰਜਾਬ ਪੁਲੀਸ ਦੇ ਸੀਨੀਅਰ ਅਫ਼ਸਰਾਂ ਵੱਲੋਂ ਇਸ ਤਰ੍ਹਾਂ ਦੇ ਗੁਨਾਹਾਂ ’ਤੇ ਪਰਦਾ ਪਾਉਣ ਲਈ ਪੁਲੀਸ ਦਾ ਮਨੋਬਲ ਕਾਇਮ ਰੱਖਣ ਦੀਆਂ ਦਲੀਲਾਂ ਦਾ ਸਹਾਰਾ ਲਿਆ ਜਾਂਦਾ ਹੈ। ਇਹ ਅੱਜ ਤੱਕ ਸਮਝ ਨਹੀਂ ਆ ਸਕਿਆ ਕਿ ਖਾਕੀ ਵਰਦੀ ’ਚ ਹਥਿਆਰਾਂ ਨਾਲ ਲੈਸ ਹੋ ਕੇ ਗੰਨਮੈਨਾਂ ’ਚ ਘਿਰੇ ਰਹਿਣ ਵਾਲੇ ਪੁਲੀਸ ਅਫ਼ਸਰਾਂ ਦਾ ਮਨੋਬਲ ਕਿਉਂ ਡਿਗਦਾ ਹੈ ਖਾਸ ਕਰ ਜਦੋਂ ਕੋਈ ਅਪਰਾਧਿਕ ਮਾਮਲੇ ’ਚ ਘਿਰਦਾ ਹੈ। ਇਸ ਦੀਆਂ ਕਈ ਉਦਾਹਰਾਨਾਂ ਹਨ ਜਦੋਂ ਇੱਕ ਅਫ਼ਸਰ ’ਤੇ ਨਸ਼ਿਆਂ ਦੀ ਤਸਕਰੀ ਦੇ ਦੋਸ਼ ਲਗਦੇ ਹਨ ਤਦ ਵੀ ਮਨੋਬਲ ਉਚਾ ਰੱਖਣ ਲਈ ਕਾਰਵਾਈ ਨਹੀਂ ਕੀਤੀ ਗਈ ਸੀ ਤੇ ਪੁਲੀਸ ਦੇ ਭ੍ਰਿਸ਼ਟਾਚਾਰ ’ਤੇ ਤਾਂ ਅਕਸਰ ਪਰਦੇ ਪਾਏ ਜਾਂਦੇ ਹਨ।