Sanjha Morcha

Will no longer put up with terror: Parrikar

Jaipur, January 16

2016_1$largeimg17_Sunday_2016_013122984
Defence Minister Manohar Parrikar and Minister of State for Information and Broadcasting Rajyavardhan Singh Rathore at the BJP office in Jaipur on Saturday. PTI

India’s capacity to put up with terrorism has reached its limit and “we will do something”, Defence Minister Manohar Parrikar said on Saturday in reference to the attack on Pathankot air force station that killed seven security personnel.“The country’s capacity for tolerance is over. As defence minister, my tolerance capacity is over. We will do something,” Parrikar said in response to a question about the January 2 terrorist attack in Pathankot.He said the government knew what was required to be done.“I am not saying we will do this or that. But this should not happen, we cannot tolerate it, it is enough,” said the minister.Following the attack on the Pathankot air force station which is suspected to be carried out by the Pakistan-based Jaish-e-Muhammad, Parrikar had said on Monday that any “individual or organisation” harming the country “should also receive the pain of such activities” and “how, when and where should be your choice”.Responding to the Pathankot attack, security forces were able to kill all six attackers. They were believed to be Pakistani nationals who had sneaked into Punjab.The government says it has provided “actionable evidence” to Pakistan to act against those who masterminded the Pathankot attack. — IANS

Meeting on Pathankot attack deferred by week

  • A parliamentary panel, which was supposed take up Pathankot terror attack issue on Monday has deferred it for a week after the Home Ministry sought some more time, saying facts cannot disclosed at this stage as the investigations are ongoing
  • The Parliamentary Standing Commitee on Home Affairs chaired by Congress MP from Rajya Sabha P Bhattacharya will now hear the Home Secretary on the recent disaster in Chennai caused by torrential rainfall and consequent flooding on January 18 as per the revised agenda. PTI

aee5e727-299b-42fc-8799-34a1677fdbbe

ਪਾਕਿਸਤਾਨੀ ਟੀਮ ਨੂੰ ਜਾਂਚ ਦੀ ਆਗਿਆ ਨਹੀਂ: ਪਰੀਕਰ

Posted On January – 16 – 2016

ਫੌਜੀਆਂ ਨੂੰ ਹਨੀ ਟਰੈਪ ਤੋਂ ਬਚਾਉਣ ਲਈ ਸਰਕਾਰ ਪੂਰੀ ਤਰ੍ਹਾਂ ਚੌਕਸ

ਜੈਪੁਰ, 16 ਜਨਵਰੀ
ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਸਾਂਝੀ ਜਾਂਚ ਟੀਮ ਨੂੰ ਪਠਾਨਕੋਟ ਏਅਰਬੇਸ ਦੇ ਦੌਰੇ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਵਰਣਨਯੋਗ ਹੈ ਕਿ ਪਾਕਿਸਤਾਨ ਵੱਲੋਂ ਇਸ ਅੱਡੇ ’ਤੇ ਅਤਿਵਾਦੀ ਹਮਲੇ ਬਾਅਦ ਇਸ ਦਾ ਦੌਰਾ ਕਰਨ ਲਈ ਟੀਮ ਭੇਜਣ ਦੀ ਤਿਅਾਰੀ ਕੀਤੀ ਜਾ ਰਹੀ ਹੈ। ਇਸ ਟੀਮ ਸਬੰਧੀ ਸ੍ਰੀ ਪਰੀਕਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਕੋਈ ਅਜਿਹੀ ਟੀਮ ਤਿਆਰ ਕਰਕੇ ਇਥੇ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ,‘ ਮੈਂ ਗਾਰੰਟੀ ਦਿੰਦਾ ਹਾਂ ਕਿ ਮੇਰੀ ਇਜਾਜ਼ਤ ਬਗੈਰ ਕੋਈ ਵੀ ਉਥੋਂ ਨਹੀਂ ਆਏਗਾ, ਜਿਥੋਂ ਅਤਿਵਾਦੀ ਆਏ ਸਨ।’ ਭਾਰਤੀ ਹਵਾਈ ਫੌਜ ਦੇ ੲਿਕ ਅਧਿਕਾਰੀ ਨੂੰ ਹਨੀ ਟਰੈਪ (ਦੁਸ਼ਮਨ ਦੇ ਜਾਲ) ਵਿੱਚ ਫਸਾਉਣ ਦੇ ਮਾਮਲੇ ਦੇ ਮੱਦੇਨਜ਼ਰ ਉਨ੍ਹਾਂ ਕਿਹਾ ਹੈ ਕਿ ਅਜਿਹੇ ਮਾਮਲਿਆਂ ਨੂੰ ਰੋਕਣ ਲਈ ਸਾਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ ਤੇ ਇਹ ਅਜਿਹੀਆਂ ਘਟਨਾਵਾਂ ਹੇਠਲੇ ਪੱਧਰ ਤੱਕ ਹੀ ਹਨ। ਰੱਖਿਆ ਮੰਤਰੀ ਨੇ ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ,‘ਮੈਨੂੰ ਨਹੀਂ ਲਗਦਾ ਕਿ ਅਜਿਹੀਆਂ ਚੀਜ਼ਾਂ (ਜਾਸੂਸੀ) ਉਪਰਲੇ ਪੱਧਰ ਤੱਕ ਹੁੰਦੀਆਂ ਹਨ। ਕੁੱਝ ਚੀਜ਼ਾਂ ਸਾਹਮਣੇ ਆਈਆਂ ਹਨ ਪਰ ਉਹ ਹੇਠਲੇ ਪੱਧਰ ’ਤੇ ਹੀ ਹਨ। ਅਸੀਂ ਉਨ੍ਹਾਂ ਨੂੰ ਰੋਕਣ ਲਈ ਹਰ ਤਰ੍ਹਾਂ ਦੀ ਸਾਵਧਾਨੀ ਵਰਤ ਰਹੇ ਹਾਂ। ਜਦੋਂ ਅਸੀਂ ਚੌਕੰਨੇ ਹੁੰਦੇ ਹਾਂ ਤਾਂ ਲਾਲਚ ਦੇ ਕੇ ਜਾਲ ਵਿੱਚ ਫਸਾਉਣ ਵਰਗੀਆਂ ਘਟਨਾਵਾਂ ਨਹੀਂ ਵਾਪਰਦੀਆਂ। ਸਾਨੂੰ ਹਮੇਸ਼ਾ ਚੌਕਸ ਰਹਿਣਾ ਚਾਹੀਦਾ ਹੈ। ਅਸੀਂ ਭਰਤੀ ਤੇ   ਟਰੇਨਿੰਗ ਸਮੇਂ ਇਸ ਦਾ ਧਿਆਨ ਰੱਖਦੇ ਹਾਂ। ਜਵਾਨਾਂ ਦੇ ਸੋਸ਼ਲ ਨੈੱਟਵਰਕਿੰਗ ਸਾਈਟਾਂ ਵਰਤਣ ਸਬੰਧੀ ਸਪਸ਼ਟ ਦਿਸ਼ਾ- ਨਿਰਦੇਸ਼ ਤੇ ਜ਼ਾਬਤਾ ਹੈ।’ ਹਾਲ ਹੀ ਵਿੱਚ ਭਾਰਤੀ ਹਵਾਈ ਫੌਜ ਦੇ 30 ਸਾਲਾ ਇਕ ਅਧਿਕਾਰੀ ਰਣਜੀਤ ਕੇਕੇ ਨੂੰ ਇਕ ਮਸ਼ਕੂਕ ਜਾਸੂਸ ਨੂੰ ਖੁਫੀਆ ਸੂਚਨਾਵਾਂ ਦੇਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਕੇ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਹੈ। ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਅਨੁਸਾਰ ਅਧਿਕਾਰੀ ਫੇਸਬੁੱਕ ’ਤੇ ਖੁਦ ਨੂੰ ਪੱਤਰਕਾਰ ਦੱਸਣ ਵਾਲੀ ਮਸ਼ਕੂਕ ਜਾਸੂਸ ਦਾਮਿਨੀ ਮੈਕਨੌਟ ਦੇ ਹਨੀ ਟਰੈਪ ਵਿੱਚ ਫਸ ਕੇ ਖੁਫੀਆ ਜਾਣਕਾਰੀਆਂ ਦੱਸ ਬੈਠਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਫੌਜ ਵਿੱਚ ਭਰਤੀ ਲਈ ਆਨਲਾਈਨ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਹ ਪ੍ਰਕਿਰਿਆ ਸ਼ੁਰੂ ਕਰਨ ਸਮੇਂ ਖਦਸ਼ਾ ਸੀ ਕਿ ਇਸ ਕਾਰਨ ਉਮੀਦਵਾਰਾਂ ਦੀ ਗਿਣਤੀ ਘੱਟ ਸਕਦੀ ਹੈ ਪਰ ਹੋਇਆ ਇਸ ਦੇ ਉਲਟ। ਮੰਤਰੀ ਨੇ ਕਿਹਾ ਕਿ ਭਾਰਤੀ ਨੌਜਵਾਨ ਦੇਸ਼ ਭਗਤ ਹਨ ਤੇ ਉਹ ਰਾਸ਼ਟਰਵਾਦੀ ਸੋਚ ਰੱਖਦੇ ਹਨ। ਇਸੇ ਕਾਰਨ ਉਹ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਹੈ। ਇਸ ਮੌਕੇ ਰੱਖਿਅਾ ਮੰਤਰੀ ਨੇ ਫੌਜ ਵਿੱਚ ਭਰਤੀ ਹੋਣ ਲਈ ਆਏ ਨੌਜਵਾਨਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਰਾਜ ਮੰਤਰੀ ਰਾਜਵਰਧਨ ਸਿੰਘ ਰਾਠੌਰ ਤੇ ਥਲ ਸੈਨਾ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਪੀਟੀਆਈ

ਰਾਜਨਾਥ ਸਿੰਘ ਵੱਲੋਂ ਖੁਫੀਆ ਤੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ

ਨਵੀਂ ਦਿੱਲੀ: ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕੇਂਦਰੀ ਖੁਫੀਆ ਵਿਭਾਗ, ਜਾਂਚ ਏਜੰਸੀਆਂ ਤੇ 13 ਰਾਜਾਂ ਦੇ ਵੱਡੇ ਪੁਲੀਸ ਅਧਿਕਾਰੀਆਂ ਨਾਲ ਇਕ ਬੈਠਕ ਕੀਤੀ ਤੇ ਸੋਸ਼ਲ ਮੀਡੀਆ ਤੇ ਹੋਰ ਸਰੋਤਾਂ ਰਾਹੀਂ ਨੌਜਵਾਨਾਂ ਵਿੱਚ ਆਈਐਸਆਈਐਸ ਦੇ ਵਧਦੇ ਪ੍ਰਭਾਵ ’ਤੇ ਨਜ਼ਰ ਰੱਖਣ ਲਈ ਜ਼ਰੂਰੀ ਕਦਮਾਂ ’ਤੇ ਚਰਚਾ ਕੀਤੀ। ਕੁੱਝ ਭਾਰਤੀ ਨੌਜਵਾਨਾਂ ਦਾ ਆਈਐਸਆਈਐਸ ਪ੍ਰਤੀ ਵਧਦੇ ਰੁਝਾਨ ਤੇ ਇਸ ਉਭਰਦੀ ਚੁਣੌਤੀ ਨਾਲ ਨਜਿੱਠਣ ਦੇ ਮਸਲੇ ’ਤੇ ਮੰਤਰੀ ਨੇ ਅੱਜ ਦਿਨ ਭਰ ਚੱਲੀ ਬੈਠਕ ਦੀ ਪ੍ਰਧਾਨਗੀ ਕੀਤੀ। ਭਾਰਤੀ ਨੌਜਵਾਨਾਂ ਦੇ ਆਈਐਸਆਈਐਸ ਨਾਲ ਜੁਡ਼ਨ ਨੂੰ ਆਈਐਸਆਈਐਲ ਜਾਂ ਡੀਏਈਐਸਐਚ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ। ਸੂਤਰਾਂ ਮੁਤਾਬਕ ਇਸ ਮੌਕੇ ਸੋਸ਼ਲ ਮੀਡੀਆ ਦੀ ਦੁਰਵਰਤੋਂ ’ਤੇ ਵੀ ਚਰਚਾ ਕੀਤੀ ਗਈ। ਭਾਰਤ ਤੋਂ ਆਈਐਸਆਈਐਸ ਵਿੱਚ ਹੁਣ ਤੱਕ 23 ਨੌਜਵਾਨ ਭਾਰਤੀ ਹੋਏ ਹਨ ਤੇ ਇਨ੍ਹਾਂ ਵਿੱਚੋਂ ਛੇ ਦੀ ਮੌਤ ਹੋ ਚੁੱਕੀ ਹੈ।
-ਪੀਟੀਆਈ

Safeguard taken against honey traps: Parrikar

short by Smrithin Satishan / 06:09 pm on 16 Jan 2016,Saturday
Defence Minister Manohar Parrikar on Saturday said “precautions” are being taken so that defence personnel don’t fall “prey to honey traps”, adding that most of the espionage happened at “lower level”. Parrikar asked personnel to stay “alert ” and referred to “guidelines” on social media usage. The minister was referring to an IAF official arrested and dismissed for leaking information.