Sanjha Morcha

Northern Command chief reviews security

Jammu, August 14

The Army’s Northern Command chief Lt Gen DS Hooda today reviewed the security situation in Kashmir during his visit to the Awantipur-based Victor Force.Lt General Hooda was briefed by Chinar Corps Commander Lt Gen Satish Dua and all General Officers Commanding of the LC formations and the Rashtriya Rifles on the security situation prevailing in the Valley.He also reviewed the measures taken for restoring calm and normalcy in coordination with all security and other government agencies.Expressing satisfaction over the synergised functioning of the entire security apparatus, Lt Gen Hooda stressed on the need to take necessary steps to ensure adequate domination and security of the lines of communication so as to keep them open for the public.He further stressed that free movement was necessary for providing essential services to the people. — TNS

clip

clip

ਸਿਆਚਿਨ ਵਿੱਚ ਫੌਜੀਆਂ ਦੀ ਜਾਨ ਨੂੰ ਖ਼ਤਰਾ ਬਣੀ ਤਪਸ਼

ਸਿਆਚਿਨ, 14 ਅਗਸਤ

11408CD _SIACHEN_INDIAN_ARMY
ਵਾਤਾਵਰਨ ਵਿੱਚ ਆ ਰਹੀ ਤਬਦੀਲੀ ਨਾਲ ਸਿਆਚਿਨ ਗਲੇਸ਼ੀਅਰ ਵਿੱਚ ਤਾਇਨਾਤ ਜਵਾਨਾਂ ਲਈ ਜਿਥੇ ਹਾਲਾਤ ਦਿਨ-ਬ-ਦਿਨ ਔਖੇ ਤੋਂ ਔਖੇ ਹੁੰਦੇ ਜਾ ਰਹੇ ਹਨ ਉਥੇ ਉਨ੍ਹਾਂ ਦੀ ਜ਼ਿੰਦਗੀ ਵੀ ਖਤਰੇ ਵਿੱਚ ਹੈ। ਸਿਆਚਿਨ ਬੈਟਲ ਸਕੂਲ ਦੇ ਕਮਾਂਡੈਂਟ ਲੈਫਟੀਨੈਟ ਕਰਨਲ ਐਸ. ਸੇਨਗੁਪਤਾ ਨੇ ਦੱਸਿਆ ਕਿ ਸਿਆਚਿਨ ਵਿੱਚ ਮੌਸਮ ਦੀ ਖ਼ਰਾਬੀ ਕਾਰਨ ਜਿੰਨੇ ਜਵਾਨਾਂ ਦੀ ਮੌਤ ਹੋਈ ਹੈ ਓਨੀ ਦੁਸ਼ਮਣ ਦੀਆਂ ਗੋਲੀਆਂ ਨਾਲ ਨਹੀਂ ਹੋਈ।
ਇਸ ਬਾਰੇ ਇਸਰੋ, ਵਾਡੀਆ ਇੰਸਟੀਚਿਊਟ ਆਫ ਹਿਮਾਲੀਅਨ ਜਿਓਲੋਜੀ ਅਤੇ ਹੋਰ ਸੰਸਥਾਵਾਂ ਵੱਲੋਂ ਕੀਤੇ ਅਧਿਐਨ ਮੁਤਾਬਕ ਗਲੋਬਲ ਵਾਰਮਿੰਗ ਕਾਰਨ ਗਲੇਸ਼ੀਅਰ ਹਰ ਸਾਲ 5-20 ਮੀਟਰ ਪਿਘਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਥੇ ਬਰਫ ਦੇ ਤੋਦੇ ਡਿੱਗਣਾ ਵਾਤਾਵਰਨ ਵਿੱਚ ਆ ਰਹੀ ਤਬਦੀਲੀ ਦਾ ਹੀ ਨਤੀਜਾ ਹਨ। ਉਨ੍ਹਾਂ ਦੱਸਿਆ ਕਿ ਵਾਤਾਵਰਨ ਵਿੱਚ ਵੱਧ ਰਹੀ ਗਰਮੀ ਕਾਰਨ ਗਲੇਸ਼ੀਅਰ ਵਿੱਚ ਤਰੇੜਾਂ ਪੈ ਜਾਂਦੀਆਂ ਹਨ ਜਿਸ ਕਾਰਨ ਬਰਫ਼ ਖਿਸਕਣੀ ਸ਼ੁਰੂ ਹੋ ਜਾਂਦੀ ਹੈ ਤੇ ਬਰਫ਼ ਦੇ ਤੋਦੇ ਡਿੱਗਣ ਲੱਗਦੇ ਹਨ। ਇਸ ਖਤਰੇ ਦੇ ਮੱਦੇਨਜ਼ਰ ਥਲ ਸੈਨਾ ਨੇ ਸਿਆਚਿਨ ਵਿੱਚ ਆਪਣੀ ਰਣਨੀਤੀ ਬਣਾਈ ਹੈ ਤੇ ਕਈ ਚੌਕੀਆਂ ਨੂੰ ਹਟਾ ਕੇ ਨਵੀਂ ਥਾਂ ’ਤੇ ਬਣਾ ਦਿੱਤਾ ਹੈ। ਇਸ ਦੇ ਨਾਲ ਬਰਫ਼ ਦੇ ਤੋਦਿਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਵਿਸ਼ੇਸ਼ ਰਾਡਾਰ ਪ੍ਰਣਾਲੀ ਵੀ ਸਥਾਪਤ ਕੀਤੀ ਗਈ ਹੈ। ਸਿਆਚਿਨ ਵਿੱਚ ਸਾਲ 2013 ਤੋਂ ਹੁਣ ਤੱਕ ਬਰਫ਼ ਦੇ ਤੋਦਿਆਂ ਕਾਰਨ ਭਾਰਤ ਦੇ 41 ਜਵਾਨਾਂ ਦੀ ਜਾਨ ਜਾ ਚੁੱਕੀ ਹੈ ਜਦ ਕਿ ਸਾਲ 2003 ਤੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਈ ਗੋਲੀਬੰਦੀ ਤੋਂ ਬਾਅਦ ਇਥੇ ਇਕ ਵੀ ਗੋਲੀ ਨਹੀਂ ਚੱਲੀ। 1984 ਤੋਂ ਇਥੇ ਭਾਰਤ ਦੇ 1013 ਜਵਾਨ ਮਾਰੇ ਜਾ ਚੁੱਕੇ ਹਨ।