Sanjha Morcha

Kisan-Farmers Movement-AgriActs Nov 2020 ਮੀਟਿੰਗ ਲਈ ਜਾ ਰਹੇ ਕਿਸਾਨ ਆਗੂ ਦੀ ਕਾਰ ਦਾ ਟੁੱਟਿਆ ਸ਼ੀਸ਼ਾ – ਪੜ੍ਹੋ ਕਿਸ ‘ਤੇ ਲਾਏ ਇਲਜ਼ਾਮ?

    • ਰਵੀ ਜੱਖੂ

      ਨਵੀਂ ਦਿੱਲੀ, 22 ਜਨਵਰੀ – ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਾਲੇ ਅੱਜ ਖੇਤੀ ਕਾਨੂੰਨ ਸਬੰਧੀ 11ਵੇਂ ਗੇੜ ਦੀ ਬੈਠਕ ਹੋਣ ਜਾ ਰਹੀ ਹੈ। ਸਾਰੇ ਕਿਸਾਨ ਆਗੂ ਮੀਟਿੰਗ ਲਈ ਵਿਗਿਆਨ ਭਵਨ ਪਹੁੰਚ ਗਏ ਨੇ|

      ਬੈਠਕ ‘ਚ ਸ਼ਾਮਲ ਹੋਣ ਲਈ ਜਦੋਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਆਪਣੀ ਗੱਡੀ ‘ਚ ਆ ਰਹੇ ਸਨ ਤਾਂ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਇਕ ਨਾਕੇ ‘ਤੇ ਰੋਕ ਲਿਆ। ਰੁਲਦੂ ਸਿੰਘ ਮਾਨਸਾ ਮੁਤਾਬਕ ਇਸੇ ਦੌਰਾਨ ਦਿੱਲੀ ਪੁਲਿਸ ਵਲੋਂ ਉਨ੍ਹਾਂ ਦੀ ਕਾਰ ‘ਤੇ ਕੁਝ ਸੁੱਟਿਆ ਗਿਆ, ਜਿਸ ਕਾਰਨ ਉਨ੍ਹਾਂ ਦੀ ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ।

      ਇਸ ਮਗਰੋਂ ਵਿਗਿਆਨ ਭਵਨ ਦੇ ਬਾਹਰ ਪਹੁੰਚੇ ਮਾਨਸਾ ਨਰਾਜ਼ ਹੋ ਕੇ ਆਪਣੀ ਗੱਡੀ ‘ਚ ਹੀ ਬੈਠੇ ਰਹੇ ਅਤੇ ਉਨ੍ਹਾਂ ਨੇ ਅੱਜ ਦੀ ਬੈਠਕ ‘ਚ ਜਾਣ ਤੋਂ ਇਨਕਾਰ ਕਰ ਦਿੱਤਾ। ਫਿਰ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਅਤੇ ਬਲਬੀਰ ਸਿੰਘ ਰਾਜੇਵਾਲ ਉਨ੍ਹਾਂ ਨੂੰ ਮਨਾ ਕੇ ਵਿਗਿਆਨ ਭਵਨ ਦੇ ਅੰਦਰ ਲੈ ਕੇ ਗਏ।

      ਰੁਲਦੂ ਸਿੰਘ ਮਾਨਸਾ ਅੰਦਰ ਜਾਣ ਸਮੇਂ ਇਹ ਕਹਿ ਰਹੇ ਸਨ ਕਿ ਅੱਜ ਦੀ ਬੈਠਕ ‘ਚ ਕੁਝ ਨਹੀਂ ਬੋਲਣਗੇ ਅਤੇ ਅੱਜ ਜੋ ਵੀ ਗੱਲਬਾਤ ਕਰਨਗੇ, ਉਹ ਬਾਕੀ ਕਿਸਾਨ ਆਗੂ ਹੀ ਕਰਨਗੇ।