ਜਲੰਧਰ— ਅਮੀਰਕੀ ਰਾਸ਼ਟਰਤੀ ਬਰਾਕ ਓਬਾਮਾ ਦੀ ਤਰੀਫ ਪਾ ਚੁੱਕੀ ਨੰਦਿਤਾ ਜਲੰਧਰ ਦੀ ਰਹਿਣ ਵਾਲੀ ਹੈ। ਪਿਛਲੇ ਸਾਲ 26 ਜਨਵਰੀ ਨੂੰ ਪਰੇਡ ‘ਚ ਰਾਜਪਥ ‘ਤੇ ਪਹਿਲੀ ਵਾਰ ਭਾਰਤੀ ਜਲ ਸੈਨਾ ਦੀ ਮਹਿਲਾ ਟੁਕੜੀ ਨੇ ਮਾਰਚ ਕੀਤਾ ਸੀ। ਜਲੰਧਰ ਦੀ ਲੈਫਟੀਨੈਂਟ ਨੰਦਿਤਾ ਭਾਰਦਵਾਜ ਟੁਕੜੀ ਦੀ ਕਮਾਂਡਰ ਬਣੀ ਸੀ। ਫ੍ਰੈਂਡਸ ਕਾਲੋਨੀ ‘ਚ ਰਹਿਣ ਵਾਲੀ ਨੰਦਿਤਾ ਦੇ ਪਿਤਾ ਸ਼ਾਮਸ਼ਰਨ ਸ਼ਰਮਾ ਦੱਸਦੇ ਹਨ ਕਿ ਟ੍ਰੇਨਿੰਗ ‘ਚ ਦੌੜ ਦੌਰਾਨ ਇਕ ਲੜਕਾ ਥੱਕ ਕੇ ਡਿੱਗ ਗਿਆ ਸੀ। ਨੰਦਿਤਾ ਨੇ ਉਸ ਦੀ ਵੀ ਰਾਈਫਲ ਚੁੱਕੀ ਅਤੇ ਦੌੜ ਪੂਰੀ ਕੀਤੀ। ਇਕ ਵਾਰ ਸਾਨੂੰ ਉਸ ਨੇ ਦੱਸਿਆ ਕਿ ਟ੍ਰੇਨਿੰਗ ਦੌਰਾਨ ਉਸ ਨੇ ਸਵੀਮਿੰਗ ਪੂਲ ‘ਚ 11 ਫੁੱਟ ਤੋਂ ਛਾਲ ਮਾਰੀ ਸੀ। ਨੰਦਿਤਾ ਦੇ ਘਰ ਵਾਲਿਆਂ ਨੇ ਦੱਸਿਆ ਕਿ ਉਸ ਨੇ ਫਿਲਮਾਂ ਜਾਂ ਸੀਰੀਅਲਸ ‘ਚ ਉਤਸ਼ਾਹ ਨਹੀਂ ਦਿਖਾਇਆ। ਅਸੀਂ ਸਿਰਫ ਇਕ ਵਾਰ ਹੀ ਥੀਏਟਰ ਗਏ ਸੀ ‘ਜੁਰਾਸਿਕ ਪਾਰਕ’ ਫਿਲਮ ਦੇਖਣ। ਇਸ ਨੂੰ ਦੇਖ ਕੇ ਹੀ ਨੰਦਿਤਾ ਨੂੰ ਬੁਲੇਟ ਚਲਾਉਣ ਦਾ ਸ਼ੌਂਕ ਪੈਦਾ ਹੋ ਗਿਆ। ਪਹਿਲੀ ਵਾਰ ਜਦੋਂ ਇਸ ਨੇ ਮੈਨੂੰ ਬਿਠਾ ਕੇ ਬੁਲੇਟ ਚਲਾਇਆ ਤਾਂ ਮੈਂ ਕਾਫੀ ਡਰ ਰਿਹਾ ਸੀ ਪਰ ਉਸ ਨੇ ਕਿਹਾ ਕਿ ਪਾਪਾ ਡਰੋ ਨਾ। ਬੁਲੇਟ ਚਲਾਉਂਦੇ ਦੇਖ ਲੜਕੇ ਵੀ ਇਸ ਨੂੰ ਦੇਖ ਕੇ ਹੈਰਾਨ ਰਹਿ ਗਏ ਸਨ।
ਯੂ-ਟਿਊਬ ‘ਤੇ ਉਸ ਦੇ ਬੁਲੇਟ ਚਲਾਉਂਦੇ ਵੀਡੀਓ ਨੂੰ ਤਕਰੀਬਨ 28 ਹਜ਼ਾਰ ਵਾਰ ਦੇਖਿਆ ਜਾ ਚੁੱਕਿਆ ਹੈ। ਨੰਦਿਤਾ ਨੇ ਦੱਸਿਆ ਕਿ ਉਸ ਨੇ ਨਾ ਤਾਂ ਸਕੂਲ ਟਾਈਮ ‘ਚ ਅਤੇ ਨਾ ਹੀ ਕਾਲਜ ਟਾਈਮ ‘ਚ ਪਰੇਡ ਕੀਤੀ ਸੀ। ਓਡਿਸ਼ਾ ‘ਚ ਪ੍ਰੈਕਟਿਸ ਦੌਰਾਨ ਤਾਂ ਐਤਵਾਰ ਦਾ ਵੀ ਪਤਾ ਨਹੀਂ ਲੱਗਦਾ ਸੀ। ਰਾਤ ਨੂੰ 2 ਵਜੇ ਪ੍ਰੈਕਟਿਸ ਸ਼ੁਰੂ ਹੁੰਦੀ ਅਤੇ ਸਵੇਰ ਦੇ 9 ਵਜੇ ਤੱਕ ਚਲਦੀ। ਫਿਰ 2 ਘੰਟਿਆਂ ‘ਚ ਨਹਾਉਣਾ-ਧੋਣਾ, ਨਾਸ਼ਤਾ ਕਰਵਾਉਣ ਤੋਂ ਬਾਅਦ 11 ਵਜੇ ਤੱਕ ਫਿਰ ਪ੍ਰੈਕਟਿਸ। ਅਜੇ ਵੀ ਮੇਰੇ ਪੈਰਾਂ ‘ਚ ਛਾਲੇ ਪਏ ਹੋਏ ਹਨ। ਪਰੇਡ ਦੌਰਾਨ ਜੇਕਰ ਕੋਈ ਵੀ ਜਵਾਨ ਦੇ ਬੂਟਾਂ ਦੀ ਆਵਾਜ਼ ਨਹੀਂ ਆਉਂਦੀ ਹੈ ਜਾਂ ਫਿਰ ਕੋਈ ਹੋਰ ਗਲਤੀ ਹੋ ਜਾਂਦੀ ਸੀ ਤਾਂ ਅਜਿਹੀ ਹਾਲਤ ‘ਚ ਸਾਰਿਆਂ ਨੂੰ ਰਾਈਫਲ ਲੈ ਕੇ 15 ਕਿਲੋਮੀਟਰ ਤੱਕ ਦੌੜਾਇਆ ਜਾਂਦਾ ਸੀ।