Sanjha Morcha

ਸਾਬਕਾ ਫ਼ੌਜੀ ਸਾਬਿਤ ਕਰਨ ਓਆਰਓਪੀ ਅੰਦੋਲਨ ਸਿਆਸਤ ਤੋਂ ਪ੍ਰੇਰਿਤ ਨਹੀਂ: ਪਰੀਕਰ

ਅਰਾਕੋਨਮ (ਤਾਮਿਲ ਨਾਡੂ), 13 ਨਵੰਬਰ
ਸਾਬਕਾ ਫ਼ੌਜੀਆਂ ਵੱਲੋਂ ਮੈਡਲ ਸਾਡ਼ਨ ਦੀਅਾਂ ਘਟਨਾਵਾਂ ਨੂੰ ਰਾਸ਼ਟਰ ਅਤੇ ਹਥਿਆਰਬੰਦ ਬਲਾਂ ਦੇ ਨਾਮ ’ਤੇ ਧੱਬਾ ਕਰਾਰ ਦਿੰਦਿਆਂ ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਕਿਹਾ ਹੈ ਕਿ ਹੁਣ ਸਾਬਕਾ ਫ਼ੌਜੀਆਂ ਨੇ ਸਾਬਿਤ ਕਰਨਾ ਹੈ ਕਿ ੳੁਨ੍ਹਾਂ ਦੇ ਇਕ ਰੈਂਕ ਇਕ ਪੈਨਸ਼ਨ (ਓਆਰਓਪੀ) ਲੲੀ ਚਲ ਰਹੇ ਅੰਦੋਲਨ ਪਿੱਛੇ ਕੋੲੀ ਸਿਆਸੀ ੳੁਦੇਸ਼ ਨਹੀਂ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ੳੁਨ੍ਹਾਂ ਕਿਹਾ,‘‘ਜੇਕਰ ਮੈਂ ਕੁਝ ਆਖਿਅ ਤਾਂ ਇਹ ਦੋਸ਼ ਲੱਗ ਜਾਏਗਾ ਪਰ ੳੁਨ੍ਹਾਂ ਨੂੰ ਸਾਬਿਤ ਕਰਨ ਦਿੳੁ ਕਿ ਇਹ ਸਿਆਸੀ ਅੰਦੋਲਨ ਨਹੀਂ ਹੈ।’’ ੳੁਨ੍ਹਾਂ ਕਿਹਾ ਕਿ ਇਕ ਰੈਂਕ ਇਕ ਪੈਨਸ਼ਨ ਲਾਗੂ ਕਰਨਾ ਭਾਜਪਾ ਦਾ ਚੋਣ ਵਾਅਦਾ ਸੀ ਜਿਸ ਨੂੰ ੳੁਨ੍ਹਾਂ ਪੂਰਾ ਕਰ ਦਿੱਤਾ ਹੈ।
ਰੱਖਿਆ ਮੰਤਰੀ ਨੂੰ ਪੱਤਰਕਾਰ ਨੇ ਸਵਾਲ ਕੀਤਾ ਸੀ ਕਿ ਸਰਕਾਰ ਵੱਲੋਂ ਓਆਰਓਪੀ ਬਾਰੇ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਵੀ ਸਾਬਕਾ ਫ਼ੌਜੀਆਂ ਵੱਲੋਂ ਪ੍ਰਦਰਸ਼ਨ ਜਾਰੀ ਰੱਖੇ ਜਾਣ ’ਤੇ ਇਸ ’ਚ ਕੋੲੀ ਸਿਆਸੀ ਚਾਲ ਨਜ਼ਰ ਆੳੁਂਦੀ ਹੈ।
ਇਕ ਹੋਰ ਸਵਾਲ ਦੇ ਜਵਾਬ ’ਚ ੳੁਨ੍ਹਾਂ ਕਿਹਾ ਕਿ ਹਥਿਆਰਬੰਦ ਬਲਾਂ ਵੱਲੋਂ ਦਿੱਤੀ ਜਾਂਦੀ ਕੁਰਬਾਨੀ ਲੲੀ ਦੇਸ਼ ਵੱਲੋਂ ੳੁਨ੍ਹਾਂ ਨੂੰ ਮੈਡਲ ਦੇ ਕੇ ਸਨਮਾਨਿਆ ਜਾਂਦਾ ਹੈ। ੳੁਨ੍ਹਾਂ ਮੈਡਲਾਂ ਨੂੰ ਸਾਡ਼ਨਾ ਜਾਂ ਮੋਡ਼ਨਾ ਦੇਸ਼ ਅਤੇ ਰੱਖਿਆ ਬਲਾਂ ਦੀ ਬੇਇੱਜ਼ਤੀ ਹੈ।
ਸਾਬਕਾ ਫ਼ੌਜੀਆਂ ਵੱਲੋਂ ਮੰਗਾਂ ਪੂਰੀਆਂ ਨਾ ਮੰਨੇ ਜਾਣ ਬਾਰੇ ਸ੍ਰੀ ਪਰੀਕਰ ਨੇ ਕਿਹਾ ਕਿ ੳੁਹ ਜੁਡੀਸ਼ਲ ਕਮੇਟੀ ਆਪਣਾ ਪੱਖ ਰੱਖ ਸਕਦੇ ਹਨ ਅਤੇ ੳੁਹ ਇਨ੍ਹਾਂ ਦਾ ਨਿਵਾਰਣ ਕਰ ਸਕਦੀ ਹੈ।
ਫ਼ਰੀਦਾਬਾਦ, 13 ਨਵੰਬਰ (ਪੱਤਰ ਪ੍ਰੇਰਕ ): ਇਕ ਰੈਂਕ ਇਕ ਪੈਨਸ਼ਨ ਦੇ ਮੁੱਦੇ ’ਤੇ ਸਾਬਕਾ ਫ਼ੌਜੀਆਂ ਵੱਲੋਂ ਤਗਮੇ ਮੋੜਨ ਅਤੇ ਸਾਡ਼ਨ ਦਾ ਕੲੀ ਸਾਬਕਾ ਫ਼ੌਜੀਆਂ ਨੇ ਵਿਰੋਧ ਕੀਤਾ ਹੈ। ਇਸ ਕਾਰਵਾਈ ਦੇ ਵਿਰੋਧ ’ਚ ਫ਼ਰੀਦਾਬਾਦ ’ਚ ਸਾਬਕਾ ਫ਼ੌਜੀਆਂ ਨੇ ਬੈਠਕ ਕੀਤੀ। ਸੇਵਾਮੁਕਤ ਲੈਫਟੀਨੇਂਟ ਕਰਨਲ ਸੁਮੇਰ ਸਿੰਘ ਨੇ ਕਿਹਾ ਕਿ ਤਗਮੇ ਮੋਡ਼ ਕੇ ਵਿਰੋਧ ਜਤਾੳੁਣਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਜਿਹਡ਼ੀਆਂ ਮੰਗਾਂ ਰਹਿ ਗੲੀਆਂ ਹਨ, ੳੁਨ੍ਹਾਂ ਨੂੰ ਸਰਕਾਰ ਨਾਲ ਗੱਲ ਕਰ ਕੇ ਹੱਲ ਕੀਤਾ ਜਾ ਸਕਦਾ ਹੈ। ਸਾਬਕਾ ਮੇਜਰ ਅਸ਼ੋਕ ਨੇ ਵੀ ਕਿਹਾ ਕਿ ਤਗਮੇ ਮੋੜਨਾ ਤੇ ਸਾੜਨਾ ਦੇਸ਼ ਲਈ ਅਪਮਾਨ ਦੀ ਗੱਲ ਹੈ।