Sanjha Morcha

ਪਾਕਿ ਫੌਜ-ਮੁਖੀ ਨੂੰ ਪਠਾਨਕੋਟ ਹਮਲੇ ਬਾਰੇ ‘ਚ ਪਹਿਲਾਂ ਤੋਂ ਹੀ ਸੀ ਜਾਣਕਾਰੀ

2016_1image_09_19_440641298pak700-ll

ਨਵੀਂ ਦਿੱਲੀ— ਪਠਾਨਕੋਟ ‘ਚ ਹੋਏ ਅੱਤਵਾਦੀ ਹਮਲੇ ਬਾਰੇ ਖ਼ੁਫੀਆਂ ਏਜੰਸੀਆਂ ਨੇ ਇੱਕ ਵੱਡਾ ਖ਼ੁਲਾਸਾ ਕਰਦਿਆਂ ਦੱਸਿਆ ਹੈ ਕਿ ਇਸ ਹਮਲੇ ਬਾਰੇ ‘ਚ ਪਾਕਿਸਤਾਨੀ ਫੌਜ-ਮੁਖੀ ਰਾਹੀਲ ਸ਼ਰੀਫ਼ ਨੂੰ ਪਹਿਲਾਂ ਤੋਂ ਹੀ ਜਾਣਕਾਰੀ ਸੀ। ਪਾਕਿਸਤਾਨੀ ਫੌਜ ਉੱਥੋਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਭਾਰਤ ਨਾਲ ਸ਼ਾਂਤੀ ਦੀ ਗੱਲਬਾਤ ਦੇ ਯਤਨਾਂ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹੈ। ਹਾਲ ਹੀ ‘ਚ ਹੋਈ ਬੈਠਕ ‘ਚ ਪਾਕਿਸਤਾਨੀ ਫੌਜ-ਮੁਖੀ ਜਨਰਲ ਰਾਹੀਲ ਸ਼ਰੀਫ ਨੇ ਨਵਾਜ਼ ਸ਼ਰੀਫ ਨੂੰ ਕਿਹਾ ਸੀ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਲਈ ਸੁਤੰਤਰ ਹਨ ਪਰ ਪਾਕਿਸਤਾਨੀ ਫੌਜ ਦੇਸ਼ ‘ਚ ਮੌਜੂਦ ਅੱਤਵਾਦੀ ਸੰਗਠਨਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰੇਗੀ। ਇਨ੍ਹਾਂ ਅੱਤਵਾਦੀ ਸੰਗਠਨਾਂ ਨੇ ਭਾਰਤ ਦੇ ਵਿਰੁੱਧ ਮੁਹਿੰਮ ਛੇੜੀ ਹੋਈ ਹੈ।

ਖ਼ੁਫੀਆਂ ਏਜੰਸੀਆਂ ਮੁਤਾਬਕ, ਆਈ. ਐੱਸ. ਆਈ. ਦਸੰਬਰ, 2014 ਤੋਂ ਹੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੀ ਤਾਕਤ ਵਧਾਉਣ ‘ਚ ਲੱਗੀ ਹੋਈ ਹੈ। ਬੀਤੇ ਕੁਝ ਸਾਲਾਂ ‘ਚ ਜੈਸ਼-ਏ-ਮੁਹੰਮਦ ਦੇ ਕੁਝ ਲੋਕ ਲਸ਼ਕਰ-ਏ-ਝਾਂਘਵੀ ਨਾਮਕ ਅੱੱਤਵਾਦੀ ਸੰਗਠਨ ਨਾਲ ਜੁੜ ਗਏ ਹਨ ਜੋ ਕਿ ਪਾਕਿਸਤਾਨ ਨੂੰ ਹੀ ਨਿਸ਼ਾਨਾ ਬਣਾ ਰਿਹਾ ਹੈ। ਸੂਤਰਾਂ ਮੁਤਾਬਕ, ਜੈਸ਼-ਏ-ਮੁਹੰਮਦ ਨੂੰ ਪਾਕਿਸਤਾਨ ਫੌਜ ਦਾ ਸਮਰਥਨ ਮਿਲਣ ਦਾ ਸਿੱਧਾ ਮਤਲਬ ਹੈ ਕਿ ਭਾਰਤ ਦੇ ਵਿਰੁੱਧ ਅੱਤਵਾਦੀ ਹਮਲਿਆਂ ਨੂੰ ਜਾਰੀ ਰੱਖਣਾ ਅਤੇ ਪਾਕਿਸਤਾਨ ਅੰਦਰ ਹੋ ਰਹੇ ਹਮਲਿਆਂ ਨੂੰ ਰੋਕਣਾ ਹੈ।