Sanjha Morcha

ਇੱਕ ਰੈਂਕ ਇੱਕ ਪੈਨਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ::::ਇੰਡੀਅਨ ਅੇੈਕਸ ਸਰਵਿਸਮੇੈਨ ਮੂਵਮੈਂਟ ਵੱਲੋਂ ਨੋਟੀਫਿਕੇਸ਼ਨ ਰੱਦ

ਨਵੀਂ ਦਿੱਲੀ, 7 ਨਵੰਬਰ
ਕੇਂਦਰ ਸਰਕਾਰ ਨੇ ਇੱਕ ਰੈਂਕ ਇੱਕ ਪੈਨਸ਼ਨ ਦੀ ਮੰਗ ਦੀ ਪੂਰਤੀ ਲੲੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੇੈ, ਜੋ ਅੱਜ ਰਾਤ ਤੋਂ ਲਾਗੂ ਹੋ ਗਿਆ ਹੈ। ਸਰਕਾਰ ਦੇ ਦਾਅਵਿਆਂ ਅਨੁਸਾਰ ਇਸ ਨਾਲ 25 ਲੱਖ ਤੋਂ ਵੱਧ ਸੈਨਿਕਾਂ ਅਤੇ ਮਰਹੁਮ ਜਾਂ ਸ਼ਹੀਦ ਸੈਨਿਕਾਂ ਦੀਅਾਂ ਪਤਨੀਅਾਂ ਨੂੰ ਲਾਭ ਮਿਲੇਗਾ। ਇਹ ਫੈਸਲਾ 1 ਜੁਲਾੲੀ 2014 ਤੋਂ ਲਾਗੂ ਹੋਵੇਗਾ। ਦੂਜੇ ਪਾਸੇ ਇੰਡੀਅਨ ਅੇੈਕਸ ਸਰਵਿਸਮੇੈਨ ਮੂਵਮੈਂਟ ਦੇ ਚੇਅਰਮੈਨ ਮੇਜਰ ਜਨਰਲ (ਸੇਵਾਮੁਕਤ) ਸਤਿਬੀਰ ਸਿੰਘ ਨੇ ਇਸ ਨੂੰ ਰੱਦ ਕਰ ਦਿੱਤਾ ਹੈ। ਨੋਟੀਫਿਕੇਸ਼ਨ ਅਨੁਸਾਰ ਸੇਵਾਮੁਕਤ ਫੌਜੀਆਂ ਨੂੰ 2013 ਵਿੱਚ ਸੇਵਾਮੁਕਤ ਹੋਏ ਫੌਜੀਆਂ ਨੂੰ ਆਧਾਰ ਮੰਨ ਕੇ ਪੈਨਸ਼ਨ ਨਿਰਧਾਰਤ ਕੀਤੀ ਜਾਵੇਗੀ। ਭਵਿੱਖ ਵਿੱਚ ਪੈਨਸ਼ਨ ਹਰ ਪੰਜ ਸਾਲਾਂ ਬਾਅਦ ਨਿਰਧਾਰਤ ਕੀਤੀ ਜਾਵੇਗੀ। ਸਵੈਇੱਛਾਂ ਨਾਲ ਪੈਨਸ਼ਨ ਲੈਣ ਵਾਲੇ ਫੌਜੀਆਂ ਨੂੰ ਇੱਕ ਰੇੈਂਕ ਇੱਕ ਪੈਨਸ਼ਨ ਦਾ ਲਾਭ ਨਹੀ ਮਿਲੇਗਾ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇੱਕ ਰੇੈਂਕ ਇੱਕ ਪੇੈਨਸ਼ਨ ਦਾ ਲਾਭ ਸਾਬਕਾ ਫੌਜੀਆਂ ਦੀਆਂ ਵਿਧਵਾਵਾਂ ਨੂੰ ਵੀ ਮਿਲੇਗਾ। ਸਰਕਾਰ ਵੱਲੋਂ ਨਵੇਂ ਪੈਨਸ਼ਨ ਫਾਰਮੂਲੇ ਤਹਿਤ ਸਾਲ 2013 ਵਿੱਚ ਮਿਲਦੀ ਪੈਨਸ਼ਨ ਦੀ ਅੌਸਤ ਕੱਢਕੇ ਨਵਾਂ ਫਾਰਮੂਲਾ ਤਿਆਰ ਕੀਤਾ ਜਾਵੇਗਾ। ਰੱਖਿਆ ਮੰਤਰਾਲੇ ਦੇ ਬੁਲਾਰੇ ਸਿਤਾਂਸ਼ੂਕਾਰ ਨੇ ਟਵੀਟ ਕੀਤਾ ਹੈ ਕਿ ਨੋਟੀਫਿਕੇਸ਼ਨ ਨੂੰ ਹਾਂਪੱਖੀ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ।
ਦੌਜੇ ਪਾਸੇ ਸਾਬਕਾ ਫੌਜੀਆਂ ਨੇ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਪੈਨਸ਼ਨ ਦਾ ਆਧਾਰ ਕੈਲੰਡਰ ਸਾਲ 2013 ਦੀ ਥਾਂ ਵਿਤੀ ਸਾਲ 2013 ਚਾਹੀਦਾ ਹੈ। ੳੁਨ੍ਹਾਂ ਕਿਹਾ ਕਿ ਇਹ ਇੱਕ ਰੈਂਕ ਇੱਕ ਪੈਨਸ਼ਨ ਦੀ ਥਾਂ ਇੱਕ ਰੈਂਕ ਪੰਜ ਪੈਨਸ਼ਨਾਂ ਹੋ ਗਿਆ ਹੈ। ਇਸ ਤੋਂ ਇਲਾਵਾ ੳੁਹ ਇਸ ਇੱਕ ਜੁਲਾੲੀ ਤੋਂ ਲਾਗੂ ਕਰਨ ਦੀ ਥਾਂ ਇੱਕ ਅਪਰੈਲ ਤੋਂ ਲਾਗੂ ਕਰਵਾੳੁਣਾ ਚਾਹੁੰਦੇ ਹਨ।
-ਪੀਟੀਆੲੀ