Sanjha Morcha

ਆਰਮੀ ਨੇ ਲੋਕਾਂ ਨੂੰ ਫੌਜੀਆਂ ਵਰਗੇ ਪਹਿਰਾਵੇ ਨਾ ਪਹਿਨਣ ਦੀ ਦਿੱਤੀ ਹਿਦਾਇਤ

2016_1image_21_14_286009386indian_army-ll
ਨਵੀਂ ਦਿੱਲੀ- ਆਰਮੀ ਨੇ ਆਮ ਲੋਕਾਂ ਨੂੰ ਆਰਮੀ ਦੇ ਕੱਪੜਿਆਂ ਨਾਲ ਮੇਲ ਖਾਂਦੇ ਪਰਿਹਾਵੇ ਖਰੀਦਣ ਤੇ ਪਹਿਨਣ ਤੋਂ ਬਚਣ ਦੀ ਹਿਦਾਇਤ ਦਿੱਤੀ ਹੈ। ਹਾਲ ਹੀ ‘ਚ ਪਠਾਨਕੋਟ ਵਿਖੇ ਹੋਏ ਅੱਤਵਾਦੀ ਹਮਲਿਆਂ ਨੂੰ ਦੇਖਦੇ ਹੋਏ ਆਰਮੀ ਨੇ ਇਹ ਹਿਦਾਇਤ ਦਿੱਤੀ ਹੈ।
ਇਹੀ ਨਹੀਂ ਆਰਮੀ ਨੇ ਦੁਕਾਨਦਾਰਾਂ ਨੂੰ ਵੀ ਆਰਮੀ ਦੀ ਡਰੈੱਸ ਤੇ ਆਰਮੀ ਨਾਲ ਜੁੜੇ ਸਾਮਾਨ ਨਾ ਵੇਚਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਅੱਤਵਾਦੀ ਦੋ ਵਾਰ ਇੰਝ ਹੀ ਆਰਮੀ ਦੀ ਵਰਦੀ ‘ਚ ਦਿਹਸ਼ਤ ਫੈਲਾਉਣ ‘ਚ ਸਫਲ ਹੋਏ ਸਨ। ਇਸੇ ਦੇ ਚਲਦਿਆਂ ਆਰਮੀ ਨੇ ਇਹ ਅਹਿਮ ਕਦਮ ਚੁੱਕਿਆ ਹੈ।
>

ਰਾਤੋ-ਰਾਤ ਚੁੱਕੀਆਂ ਪੁਲਸ ਚੌਕੀਆਂ

2016_1image_17_25_412038156gdp-ll
ਗੁਰਦਾਸਪੁਰ/ਹਰਚੋਵਾਲ/ਬਟਾਲਾ, (ਵਿਨੋਦ, ਰਾਜਿੰਦਰ, ਬੇਰੀ, ਰਣਜੋਧ) : ਪਠਾਨਕੋਟ ਏਅਰ ਫੋਰਸ ਸਟੇਸ਼ਨ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਡਰੇ ਹੋਏ ਗ੍ਰਹਿ ਵਿਭਾਗ ਪੁਲਸ ਦੇ ਡੀ. ਜੀ. ਪੀ. ਪੰਜਾਬ ਦੇ ਨਿਰਦੇਸ਼ਾਂ ‘ਤੇ ਬੀਤੀ ਅੱਧੀ ਰਾਤ ਕਸਬਾ ਹਰਚੋਵਾਲ ‘ਚ ਬਣੀਆਂ ਪੁਲਸ ਚੌਕੀਆਂ ਨੂੰ ਚੁੱਕ ਲਿਆ ਗਿਆ। ਜਾਣਕਾਰੀ ਅਨੁਸਾਰ ਕਸਬਾ ਹਰਚੋਵਾਲ ਦੀ ਪੁਲਸ ਨੂੰ ਅੱਧੀ ਰਾਤ ਨੂੰ ਡੀ. ਜੀ. ਪੀ. ਦੇ ਆਦੇਸ਼ ਮਿਲੇ ਕਿ ਕਸਬਾ ਹਰਚੋਵਾਲ, ਊਧਨਵਾਲ ਆਦਿ ਖੇਤਰਾਂ ‘ਚ ਬਣੀਆਂ ਪੁਲਸ ਚੌਕੀਆਂ ਨੂੰ ਤੁਰੰਤ ਚੁੱਕ ਲਿਆ ਜਾਵੇ ਕਿਉਂਕਿ ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਅੱਤਵਾਦੀ ਹੁਣ ਇਨ੍ਹਾਂ ਪਿੰਡਾਂ ਦੀਆਂ ਪੁਲਸ ਚੌਕੀਆਂ ਨੂੰ ਨਿਸ਼ਾਨਾ ਬਣਾਉਣ।
ਪਤਾ ਲੱਗਾ ਹੈ ਕਿ ਛੋਟੀਆਂ-ਮੋਟੀਆਂ ਪੁਲਸ ਚੌਕੀਆਂ ਦੀ ਪੁਲਸ ਨੂੰ ਊਧਨਵਾਲ ਚੌਕੀ ਵਿਚ ਇਕੱਠਾ ਕਰ ਕੇ ਨਵਾਂ ਪੁਲਸ ਸਟੇਸ਼ਨ ਬਣਾਇਆ ਜਾ ਰਿਹਾ ਹੈ ਤਾਂ ਕਿ ਅੱਤਵਾਦੀਆਂ ਦਾ ਮੁਕਾਬਲਾ ਕੀਤਾ ਜਾ ਸਕੇ। ਇਸ ਕਰਕੇ ਪੁਲਸ ਮੁਲਾਜ਼ਮ ਹਰਚੋਵਾਲ ਪੁਲਸ ਚੌਕੀ ਨੂੰ ਜਿੰਦਰਾ ਮਾਰ ਕੇ ਊਧਨਵਾਲ ਪਹੁੰਚ ਗਏ।  ਦੂਜੇ ਪਾਸੇ ਪੰਜ ਗਰਾਈਆਂ ਪੁਲਸ ਚੌਕੀ ਵੀ ਚੁੱਕੇ ਜਾਣ ਦਾ ਸਮਾਚਾਰ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਿੰਡ ਪੰਧੇਰ ਕੋਲ ਸ਼ੱਕੀ ਵਿਅਕਤੀ ਵੇਖੇ ਗਏ ਸਨ। ਵੈਸੇ ਤਾਂ ਪੁਲਸ ਨੂੰ ਚਾਹੀਦਾ ਸੀ ਕਿ ਇਸ ਇਲਾਕੇ ਵਿਚ ਪੁਲਸ ਜਵਾਨਾਂ ਦੀ ਗਿਣਤੀ ਵਧਾ ਦਿੱਤੀ ਜਾਂਦੀ ਪਰ ਉਲਟਾ ਪੁਲਸ ਚੌਕੀਆਂ ਖਾਲੀ ਕਰ ਦੇਣ ਦੀ ਹੁਕਮ ਜਾਰੀ ਕਰ ਦਿੱਤਾ ਗਿਆ ਹੈ।
30 ਸਾਲ ਪੁਰਾਣੀ ਪੁਲਸ ਚੌਕੀ ਨੂੰ ਲੱਗਾ ਤਾਲਾ
20 ਪਿੰਡਾਂ ਨੂੰ ਸੁਰੱਖਿਆ ਦੇਣ ਵਾਲੀ ਲਗਭਗ 30 ਸਾਲ ਪੁਰਾਣੀ ਪੁਲਸ ਚੌਕੀ ਹਰਚੋਵਾਲ ਜੋ ਕਿ ਸਰਕਾਰੀ ਹਸਪਤਾਲ ਵਿਚ ਚੱਲ ਰਹੀ ਸੀ, ਨੂੰ ਵੀ ਅਚਾਨਕ ਤਾਲਾ ਲੱਗ ਗਿਆ ਹੈ। ਇਸ ਨਾਲ ਆਲੇ-ਦੁਆਲੇ ਦੇ ਲੋਕਾਂ ਵਿਚ ਡਰ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਪੁਲਸ ਚੌਕੀ ਹਰਚੋਵਾਲ ਅਧੀਨ 20 ਪਿੰਡ ਪੈਂਦੇ ਹਨ ਅਤੇ ਪੁਲਸ ਜ਼ਿਲਾ ਗੁਰਦਾਸਪੁਰ ਏਰੀਏ ਦਾ ਬਾਰਡਰ ਵੀ 15-16 ਕਿਲੋਮੀਟਰ ਲੱਗਦਾ ਹੈ। ਇਸ ਤਰ੍ਹਾਂ ਜ਼ਿਲਾ ਹੁਸ਼ਿਆਰਪੁਰ ਦਾ ਏਰੀਆ ਵੀ ਲਗਭਗ 10-12 ਕਿਲੋਮੀਟਰ ਨਾਲ ਲੱਗਦਾ ਹੈ ਜਿਸ ਕਰਕੇ ਸੁਰੱਖਿਆ ਦੇ ਮੱਦੇਨਜ਼ਰ ਇਸ ਪੁਲਸ ਚੌਕੀ ਦੀ ਅਹਿਮ ਮਹੱਤਤਾ ਸੀ ।
ਇਸ ਸਬੰਧੀ ਪੁਲਸ ਚੌਕੀ ਹਰਚੋਵਾਲ ਦੇ ਇੰਚਾਰਜ ਏ. ਐੱਸ .ਆਈ. ਜੋਗਿੰਦਰ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉੱਪਰੋਂ ਆਏ ਆਦੇਸ਼ਾਂ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਕੁਝ ਦਿਨਾਂ ਵਾਸਤੇ ਪੁਲਸ ਚੌਕੀ ਨੂੰ ਤਬਦੀਲ ਕੀਤਾ ਗਿਆ ਹੈ।
ਜਦਕਿ ਇਸ ਸਬੰਧੀ ਡੀ. ਐੱਸ. ਪੀ. ਗੁਰਵਿੰਦਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਜਿਸ ਇਮਾਰਤ ਵਿਚ ਪੁਲਸ ਚੌਕੀ ਚੱਲ ਰਹੀ ਸੀ, ਉਸਦੀ ਹਾਲਤ ਖਰਾਬ ਸੀ ਜਿਸ ਕਰਕੇ ਪੁਲਸ ਚੌਕੀ ਊਧਨਵਾਲ ਵਿਖੇ ਤਬਦੀਲ ਕਰ ਦਿੱਤੀ ਗਈ ਹੈ। ਇਮਾਰਤ ਦੀ ਰਿਪੇਅਰ ਕਰਵਾ ਕੇ ਕੁਝ ਦਿਨਾਂ ‘ਚ ਹੀ ਪੁਲਸ ਚੌਕੀ ਤਾਇਨਾਤ ਕਰ ਦਿੱਤੀ ਜਾਵੇਗੀ।

ਪਠਾਨਕੋਟ ਹਮਲਾ : ਛੇੜਛਾੜ ਕਾਰਨ ਬੰਦ ਹੋਈਆਂ ਸੀ ਫੱਲਡ ਲਾਈਟਾਂ

!

2016_1image_17_28_555533787attack2-ll
ਪਠਾਨਕੋਟ : ਪਠਾਨਕੋਟ ‘ਚ ਹੋਏ ਅੱਤਵਾਦੀ ਹਮਲੇ ਦੀ ਜਾਂਚ ਦੌਰਾਨ ਇਕ ਨਵੀਂ ਗੱਲ ਸਾਹਮਣੇ ਆਈ ਹੈ ਕਿ ਜਿਹੜੀਆਂ ਖਰਾਬ ਫਲੱਡ ਲਾਈਟਾਂ ਦਾ ਫਾਇਦਾ ਚੁੱਕ ਕੇ ਅੱਤਵਾਦੀ ਏਅਰਬੇਸ ‘ਚ ਦਾਖਲ ਹੋਏ ਸਨ, ਅਸਲ ‘ਚ ਉਨ੍ਹਾਂ ਨਾਲ ਛੇੜਛਾੜ ਕੀਤੀ ਗਈ ਸੀ। ਇਸ ਸੰਬੰਧੀ ਫੌਜ ਦੀ ਮਿਲਟਰੀ ਇੰਜੀਨੀਅਰ ਸਰਵਿਸ ਦੇ ਇਕ ਕਰਮਚਾਰੀ ਨੂੰ ਅੱਤਵਾਦੀਆਂ ਦੀ ਮਦਦ ਕਰਨ ਦੇ ਸ਼ੱਕ ਕਾਰਨ ਹਿਰਾਸਤ ‘ਚ ਵੀ ਲਿਆ ਗਿਆ ਹੈ ਅਤੇ ਉਸ ਤੋਂ ਪੁੱੱਛਗਿੱਛ ਕੀਤੀ ਜਾ ਰਹੀ ਹੈ।
ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਸੂਤਰਾਂ ਅਨੁਸਾਰ ਅੱਤਵਾਦੀ ਜਿਸ ਰਾਤ ਬੇਸ ‘ਚ ਦਾਖਲ ਹੋਏ ਸਨ, ਉਸ ਦਿਨ ਫਲੱਡ ਲਾਈਟਾਂ ਕੰਮ ਨਹੀਂ ਕਰ ਰਹੀਆਂ ਸਨ ਅਤੇ ਇਨ੍ਹ੍ਹਾਂ ਲਾਈਟਾਂ ਦੀ ਦਿਸ਼ਾ ਕੰਧ ਵੱਲ ਨਹੀਂ ਸੀ। ਸੂਤਰਾਂ ਮੁਤਾਬਕ ਏਅਰਬੇਸ ‘ਚ ਲੱਗੀਆਂ ਬਾਕੀ ਸਾਰੀਆਂ ਲਾਈਟਾਂ ਕੰਮ ਕਰ ਰਹੀਆਂ ਸਨ ਅਤੇ ਆਪਣੀ ਜਗ੍ਹਾ ‘ਤੇ ਸਹੀ ਦਿਸ਼ਾ ‘ਚ ਪਾਈਆਂ ਗਈਆਂ ਪਰ ਹੈਰਾਨੀ ਵਾਲੀ ਗੱਲ ਹੈ ਕਿ ਤਿੰਨ ਲਾਈਟਾਂ ਦੀ ਦਿਸ਼ਾ ਵੱਖਰੀ ਸੀ ਅਤੇ ਉਸ ਰਾਤ ਇਹ ਕੰਮ ਵੀ ਨਹੀਂ ਕਰ ਰਹੀਆਂ ਸਨ। ਇਹ ਸਾਰੇ ਸੰਕੇਤ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਹਨ ਕਿ ਏਅਰਫੋਰਸ ਬੇਸ ਅੰਦਰ ਕੋਈ ਅਜਿਹਾ ਸ਼ਖਸ ਸੀ, ਜਿਸ ਨੇ ਅੱਤਵਾਦੀਆਂ ਨੂੰ ਮਦਦ ਪਹੁੰਚਾਈ।