
ਨਵੀਂ ਦਿੱਲੀ:ਭਾਰਤ ਤੇ ਚੀਨ ਵਿਚਾਲੇ ਕੋਰ ਕਮਾਂਡਰ ਪੱਧਰ ਦੀ 14ਵੇਂ ਗੇੜ ਦੀ ਗੱਲਬਾਤ 12 ਜਨਵਰੀ ਨੂੰ ਹੋ ਸਕਦੀ ਹੈ ਤੇ ਇਸ ਦੌਰਾਨ ਗੱਲਬਾਤ ਪੂਰਬੀ ਲੱਦਾਖ ਦੇ ਰਹਿੰਦੇ ਵਿਵਾਦ ਵਾਲੇ ਇਲਾਕਿਆਂ ’ਚੋਂ ਫੌਜਾਂ ਪਿੱਛੇ ਹਟਾਉਣ ਦੀ ਪ੍ਰਕਿਰਿਆ ਅੱਗੇ ਵਧਾਉਣ ’ਤੇ ਕੇਂਦਰਿਤ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਇਹ ਗੱਲਬਾਤ ਪੂਰਬੀ ਲੱਦਾਖ ’ਚ ਭਾਰਤ ਵਾਲੇ ਪਾਸੇ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਚੁਸ਼ੂਲ ਸਰਹੱਦ ’ਤੇ ਹੋਣ ਦੀ ਸੰਭਾਵਨਾ ਹੈ। ਭਾਰਤ ਵੱਲੋਂ ਇਸ ਦੌਰਾਨ ਦੇਪਸਾਂਗ ਤੇ ਡੈਮਚੋਕ ਮਸਲੇ ਦੇ ਹੱਲ ਸਮੇਤ ਰਹਿੰਦੀਆਂ ਵਿਵਾਦਤ ਥਾਵਾਂ ਤੋਂ ਫੌਜਾਂ ਪਿੱਛੇ ਹਟਾਉਣ ’ਤੇ ਜ਼ੋਰ ਦਿੱਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਦੋਵਾਂ ਧਿਰਾਂ ਵਿਚਾਲੇ 13ਵੇਂ ਗੇੜ ਦੀ ਗੱਲਬਾਤ 10 ਅਕਤੂਬਰ ਨੂੰ ਹੋਈ ਸੀ ਜੋ ਬੇਸਿੱਟਾ ਰਹੀ।-ਪੀਟੀਆਈ