ਵੀਂ ਦਿੱਲੀ, 10 ਜਨਵਰੀ
ਮੁੱਖ ਅੰਸ਼
- ਭਾਰਤ ਨੂੰ ਉਸਾਰੂ ਗੱਲਬਾਤ ਹੋਣ ਦੀ ਆਸ
- ਹੌਟ ਸਪਰਿੰਗ ਇਲਾਕਿਆਂ ’ਚੋਂ ਫ਼ੌਜ ਦੀ ਵਾਪਸੀ ’ਤੇ ਧਿਆਨ ਕੀਤਾ ਜਾਵੇਗਾ ਕੇਂਦਰਿਤ
ਭਾਰਤ ਅਤੇ ਚੀਨ ਦੇ ਫ਼ੌਜੀ ਅਧਿਕਾਰੀਆਂ ਵਿਚਕਾਰ 14ਵੇਂ ਗੇੜ ਦੀ ਗੱਲਬਾਤ 12 ਜਨਵਰੀ ਨੂੰ ਹੋਵੇਗੀ। ਪੂਰਬੀ ਲੱਦਾਖ ’ਚ ਤਣਾਅ ਵਾਲੇ ਇਲਾਕਿਆਂ ’ਚੋਂ ਫ਼ੌਜਾਂ ਦੀ ਵਾਪਸੀ ਅਤੇ ਹੋਰ ਬਕਾਇਆ ਮੁੱਦਿਆਂ ’ਤੇ ਗੱਲਬਾਤ ਹੋਵੇਗੀ। ਭਾਰਤ ਨੇ ਆਸ ਜਤਾਈ ਹੈ ਕਿ ਚੀਨ ਨਾਲ ਉਸਾਰੂ ਗੱਲਬਾਤ ਹੋਵੇਗੀ। ਸੂਤਰਾਂ ਨੇ ਕਿਹਾ ਕਿ ਇਹ ਵਾਰਤਾ ਅਸਲ ਕੰਟਰੋਲ ਰੇਖਾ ’ਤੇ ਚੀਨ ਵਾਲੇ ਪਾਸੇ ਚੁਸ਼ੂਲ-ਮੋਲਡੋ ਸਥਾਨ ’ਤੇ ਹੋਵੇਗੀ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਦੇ ਸੀਨੀਅਰ ਫ਼ੌਜੀ ਕਮਾਂਡਰਾਂ ਵਿਚਕਾਰ ਗੱਲਬਾਤ ਸਵੇਰੇ ਸਾਢੇ 9 ਵਜੇ ਸ਼ੁਰੂ ਹੋਵੇਗੀ। ਜਾਣਕਾਰੀ ਮੁਤਾਬਕ ਗੱਲਬਾਤ ਹੌਟ ਸਪਰਿੰਗ ਇਲਾਕਿਆਂ ’ਚੋਂ ਫ਼ੌਜ ਦੀ ਵਾਪਸੀ ’ਤੇ ਕੇਂਦਰਤ ਰਹੇਗੀ। ਭਾਰਤ ਵੱਲੋਂ ਦੇਪਸਾਂਗ ਬਲਜ ਅਤੇ ਡੇਮਚੋਕ ਦੇ ਮੁੱਦਿਆਂ ਦੇ ਹੱਲ ਸਮੇਤ ਹੋਰ ਤਣਾਅ ਵਾਲੇ ਇਲਾਕਿਆਂ ’ਚੋਂ ਫ਼ੌਜਾਂ ਦੀ ਫੌਰੀ ਵਾਪਸੀ ਲਈ ਦਬਾਅ ਬਣਾਏ ਜਾਣ ਦੀ ਸੰਭਾਵਨਾ ਹੈ। 13ਵੇਂ ਗੇੜ ਦੀ ਵਾਰਤਾ ਪਿਛਲੇ ਸਾਲ 10 ਅਕਤੂਬਰ ਨੂੰ ਹੋਈ ਸੀ ਜਿਸ ’ਚ ਕੋਈ ਹੱਲ ਨਹੀਂ ਨਿਕਲ ਸਕਿਆ ਸੀ। ਭਾਰਤੀ ਫ਼ੌਜ ਨੇ ਕਿਹਾ ਕਿ ਉਨ੍ਹਾਂ ਉਸਾਰੂ ਸੁਝਾਅ ਦਿੱਤੇ ਸਨ ਪਰ ਚੀਨ ਨੇ ਨਾ ਤਾਂ ਇਨ੍ਹਾਂ ਨੂੰ ਮੰਨਿਆ ਅਤੇ ਨਾ ਹੀ ਉਹ ਕੋਈ ਪੁਖ਼ਤਾ ਤਜਵੀਜ਼ਾਂ ਦੇ ਸਕਿਆ। ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਇਸ ਸਮੇਂ ਭਾਰਤ ਅ