Sanjha Morcha

ਕੁਦਰਤ ਵੀ ਪਾਉਣ ਲੱਗੀ ਵੈਣ, ਜਦੋਂ ਪਤਨੀ ਨੇ ਸ਼ਹੀਦ ਪਤੀ ਦੀ ਅਰਥੀ ‘ਤੇ ਚੂੜਾ ਚੜ੍ਹਾ ਕੇ ਦਿੱਤੀ ਅੰਤਿਮ ਵਿਦਾਈ

2016_1image_17_38_3760434052-ll 2016_1image_17_39_144796526ll-ll 2016_1image_17_39_592401761kkk-ll 2016_1image_17_39_458175185v-ll 2016_1image_17_39_05399560722-ll

ਅੰਬਾਲਾ— ਸਾਡੇ ਦੇਸ਼ ਦੇ ਜਵਾਨ ਦੁਸ਼ਮਣਾਂ ਨੂੰ ਮਾਰ ਮੁਕਾਉਣ ਲਈ ਆਖਰੀ ਸਾਹ ਤੱਕ ਲੜ-ਮਰਦੇ ਹਨ। ਦੇਸ਼ ਦੀ ਰੱਖਿਆ ਕਰਨਾ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਪਠਾਨਕੋਟ ਦੇ ਏਅਰਫੋਰਸ ਸਟੇਸ਼ਨ ‘ਤੇ ਅੱਤਵਾਦੀ ਹਮਲੇ ‘ਚ ਅੰਬਾਲਾ ਦੇ ਗੁਰਸੇਵਕ ਸਿੰਘ ਸ਼ਹੀਦ ਹੋ ਗਏ। ਬੀਤੀ 18 ਨਵੰਬਰ 2015 ਨੂੰ ਹੀ ਤਾਂ ਗੁਰਸੇਵਕ ਦਾ ਵਿਆਹ ਹੋਇਆ ਸੀ। ਉਨ੍ਹਾਂ ਦਾ ਮ੍ਰਿਤਕ ਸਰੀਰ ਉਨ੍ਹਾਂ ਦੇ ਜੱਦੀ ਪਿੰਡ ਗਰਨਾਲਾ ਲਿਆਂਦਾ ਗਿਆ, ਜਿੱਥੇ ਸੋਮਵਾਰ ਨੂੰ ਸਰਕਾਰੀ ਸਨਮਾਨ ਨਾਲ ਗੁਰਸੇਵਕ ਨੂੰ ਅੰਤਿਮ ਵਿਦਾਈ ਦਿੱਤੀ ਗਈ। ਗੁਰਸੇਵਕ ਦੀ ਪਤਨੀ ਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਉਸ ਨਾਲ ਆਖਰਕਾਰ ਕੀ ਵਾਪਰ ਗਿਆ। ਉਹ ਵਾਰ-ਵਾਰ ਬੇਹੋਸ਼ ਹੋ ਰਹੀ ਸੀ।
ਪਰਿਵਾਰ ਅਤੇ ਆਂਢ-ਗੁਆਂਢ ਦੀਆਂ ਔਰਤਾਂ ਨੇ ਬਹੁਤ ਹੀ ਮੁਸ਼ਕਲ ਨਾਲ ਗੁਰਸੇਵਕ ਦੀ ਪਤਨੀ ਜਸਪ੍ਰੀਤ ਨੂੰ ਸੰਭਾਲਿਆ। ਪਤਨੀ ਜਸਪ੍ਰੀਤ ਨੇ ਪਤੀ ਗੁਰਸੇਵਕ ਦੀ ਅਰਥੀ ‘ਤੇ ਚੂੜਾ ਚੜ੍ਹਾ ਕੇ ਅੰਤਿਮ ਵਿਦਾਈ ਦਿੱਤੀ। ਇਹ ਦੇਖ ਕੇ ਹਰ ਕਿਸੇ ਦੀਆਂ ਭੁੱਬਾਂ ਨਿਕਲ ਗਈਆਂ। ਗੁਰਸੇਵਕ ਭਾਵੇਂ ਹੀ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਪਰ ਉਨ੍ਹਾਂ ਦੀ ਸ਼ਹਾਦਤ ਨੂੰ ਦੇਸ਼ ਕਦੇ ਵੀ ਭੁੱਲਾ ਨਹੀਂ ਸਕੇਗਾ।